ਕੱਪੜੇ ਦੀ ਦੁਕਾਨ ''ਚ ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਘਟਨਾ ਕੈਮਰੇ ''ਚ ਕੈਦ

Wednesday, Nov 05, 2025 - 04:25 PM (IST)

ਕੱਪੜੇ ਦੀ ਦੁਕਾਨ ''ਚ ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਘਟਨਾ ਕੈਮਰੇ ''ਚ ਕੈਦ

ਰੂਪਨਗਰ (ਵਿਜੇ ਸ਼ਰਮਾ)-ਬੀਤੀ ਰਾਤ ਇਕ ਚੋਰ ਵੱਲੋਂ ਗਿਆਨੀ ਜੈਲ ਸਿੰਘ ਨਗਰ ’ਚ ਇਕ ਕੱਪੜੇ ਦੀ ਦੁਕਾਨ ਉੱਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰ ਵੱਲੋਂ 70 ਹਜ਼ਾਰ ਰੁਪਏ ਨਕਦੀ ਅਤੇ ਕੀਮਤੀ ਕੱਪੜੇ ਚੋਰੀ ਕਰ ਲਏ ਗਏ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ।  ਇਸ ਸਬੰਧ ’ਚ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਆ ਕੇ ਦੁਕਾਨ ’ਚ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤਾਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਰਿਹਾ ਹੋਇਆ ਸੀ ਅਤੇ ਚੋਰ ਚੋਰੀ ਕਰਕੇ ਫਰਾਰ ਹੋ ਚੁੱਕਿਆ ਸੀ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing

ਦੁਕਾਨ ਮਾਲਕ ਵੱਲੋਂ ਪੁਲਸ ਨੂੰ ਚੋਰੀ ਦੀ ਸੂਚਨਾ ਦੇ ਦਿੱਤੀ ਗਈ ਅਤੇ ਮੌਕੇ 'ਤੇ ਪੁਲਸ ਨੇ ਆਪਣੀ ਜਾਂਚ ਸੁਰੂ ਕਰ ਦਿੱਤੀ । ਇਸ ਸਬੰਧ ’ਚ ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਗਿਆਨੀ ਜੈਲ ਸਿੰਘ ਨਗਰ ’ਚ ਸਥਿਤ ਇਕ ਦੁਕਾਨ ਵਿੱਚ ਚੋਰੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਮੌਕੇ 'ਤੇ ਪੁਲਸ ਪਾਰਟੀ ਭੇਜ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਕਬੱਡੀ ਖਿਡਾਰੀ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News