ਜਲੰਧਰ: ਨਗਰ ਨਿਗਮ ਤੇ ਸਰਕਾਰ ਖ਼ਿਲਾਫ਼ ਅਕਾਲੀ-ਬਸਪਾ ਦਾ ਪ੍ਰਦਰਸ਼ਨ, ਸੌਂਪਿਆ ਮੰਗ ਪੱਤਰ

Monday, Aug 02, 2021 - 04:33 PM (IST)

ਜਲੰਧਰ: ਨਗਰ ਨਿਗਮ ਤੇ ਸਰਕਾਰ ਖ਼ਿਲਾਫ਼ ਅਕਾਲੀ-ਬਸਪਾ ਦਾ ਪ੍ਰਦਰਸ਼ਨ, ਸੌਂਪਿਆ ਮੰਗ ਪੱਤਰ

ਜਲੰਧਰ (ਸੋਨੂੰ)- ਜਲੰਧਰ ਦੇ ਨਗਰ-ਨਿਗਮ ਦਫ਼ਤਰ ਵਿਚ ਅੱਜ ਅਕਾਲੀ ਦਲ ਅਤੇ ਬਸਪਾ ਗਠਜੋੜ ਵੱਲੋਂ ਪੰਜਾਬ ਸਰਕਾਰ ਸਮੇਤ ਜਲੰਧਰ ਨਗਰ ਨਿਗਮ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ ਗਈ। ਇਹ ਲੋਕ ਨਿਗਮ ’ਤੇ ਸਮਾਰਟ ਸਿਟੀ ਦੇ ਨਾਂ ’ਤੇ ਫੰਡਾਂ ਦੀ ਗਲਤ ਵਰਤੋਂ ਦਾ ਇਲਜ਼ਾਮ ਲਗਾ ਰਹੇ ਸਨ।

PunjabKesari

ਇਹ ਪ੍ਰਦਰਸ਼ਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਅਗਵਾਈ ’ਚ ਕੀਤਾ ਗਿਆ। ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਮੱਕੜ ਅਤੇ ਚੰਦਨ ਗਰੇਵਾਲ ਵੀ ਸ਼ਾਮਲ ਸਨ। ਇਨ੍ਹਾਂ ਨੇ ਨਿਗਮ ਦੇ ਜੁਆਇੰਟ ਕਮਿਸ਼ਨਰ ਅਮਿਤ ਸਰੀਨ ਨੂੰ ਇਕ ਮੰਗ ਪੱਤਰ ਦੇ ਕੇ ਫੰਡਾਂ ਦੇ ਇਸਤੇਮਾਲ ਦੀ ਜਾਣਕਾਰੀ ਮੰਗੀ। 

ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ

PunjabKesari

ਇਸ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਫੰਡਾਂ ’ਚ ਘਪਲਾ ਹੋਇਆ ਹੈ। ਸਮਾਰਟ ਸਿਟੀ ਦੇ ਨਾਂ ਦਾ ਫੰਡ ਕਿੱਥੇ ਇਸਤੇਮਾਲ ਹੋਇਆ ਹੈ। ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਜੋ ਸੜਕਾਂ ਬਣਦੀਆਂ ਹਨ, ਉਹ ਵੀ 2 ਮਹੀਨਿਆਂ ’ਚ ਟੁੱਟ ਗਈਆਂ ਹਨ। ਸੀਵਰੇਜ ਸਣੇ ਸਫ਼ਾਈ ਦਾ ਵੀ ਬੇਹੱਦ ਮਾੜਾ ਹਾਲ ਹੈ। ਜੁਆਇੰਟ ਕਮਿਸ਼ਨਰ ਅਮਿਤ ਸਰੀਨ ਨੇ ਕਿਹਾ ਕਿ ਸਮਾਰਟ ਸਿਟੀ ਦੇ ਕੰਮ ਸੀ. ਈ. ਓ. ਸਮਾਰਟ ਸਿਟੀ ਦੇ ਕੋਲ ਹੈ ਪਰ ਅਸੀਂ ਇਨ੍ਹਾਂ ਦਾ ਮੰਗ ਪੱਤਰ ਦੇ ਕੇ ਇਨ੍ਹਾਂ ਦੀ ਗੱਲ ਉਨ੍ਹਾਂ ਦੇ ਅੱਗੇ ਰਖਾਂਗੇ।  

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News