ਸ਼ੈਲਰ ਮਾਲਕਾਂ ਨੇ ਸਰਕਾਰ ਵੱਲੋਂ ਲਾਈ 5 ਫੀਸਦੀ ਬੈਂਕ ਗਾਰੰਟੀ ਦਾ ਕੀਤਾ ਵਿਰੋਧ

Monday, Sep 03, 2018 - 12:37 AM (IST)

ਮੁਕੇਰੀਆਂ,   (ਰਾਜੂ)—  ਸ਼ੈਲਰਜ਼ ਐਸੋਸੀਏਸ਼ਨ ਦੇ  ਜ਼ਿਲਾ ਪ੍ਰਧਾਨ ਆਜੀਤ ਸ਼ਾਹ ਨਾਰੰਗ ਦੀ ਅਗਵਾਈ ਵਿਚ ਇਕ ਵਿਸ਼ੇਸ਼  ਮੀਟਿੰਗ ਹੋਈ, ਜਿਸ ’ਚ ਵੱਖ-ਵੱਖ ਸ਼ੈਲਰਾਂ  ਦੇ ਮਾਲਕ ਹਾਜ਼ਰ ਸਨ। ਇਸ ਸਮੇਂ ਜ਼ਿਲਾ ਪ੍ਰਧਾਨ ਅਜੀਤ ਸ਼ਾਹ ਨਾਰੰਗ ਅਤੇ ਵਰਜਿੰਦਰ ਅਗਰਵਾਲ ਨੇ ਕਿਹਾ ਕਿ ਸਰਕਾਰ ਨੇ ਜੋ 5   ਫੀਸਦੀ ਬੈਂਕ ਗਾਰੰਟੀ ਸ਼ੈਲਰਾਂ  ’ਤੇ  ਲਾਉਣ   ਦਾ  ਐਲਾਨ  ਕੀਤਾ  ਹੈ,  ਉਹ  ੲਿਸ  ਦਾ  ਵਿਰੋਧ  ਕਰਦੇ  ਹਨ।  ਸ਼ੈਲਰ  ਮਾਲਕ ਕਿਸੇ ਵੀ ਕੀਮਤ ’ਤੇ  ਉਕਤ ਬੈਂਕ ਗਾਰੰਟੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੈਲਰ ਮਾਲਕਾਂ ਦਾ ਅਜੇ ਤੱਕ ਪਿਛਲਾ ਬਕਾਇਆ ਵੀ ਨਹੀਂ ਦਿੱਤਾ, ਜਦਕਿ ਸ਼ੈਲਰ ਮਾਲਕਾਂ ’ਤੇ ਸਰਕਾਰ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ  ਕਿ ਸਰਕਾਰ 5 ਫੀਸਦੀ ਬੈਂਕ ਗਾਰੰਟੀ ਵਾਲਾ ਹੁਕਮ ਵਾਪਸ ਲਵੇ ਅਤੇ ਸ਼ੈਲਰ ਮਾਲਕ ਸਮੇਂ ਸਿਰ ਝੋਨੇ ਦੀ ਛਡ਼ਾਈ ਕਰਵਾ ਕੇ ਚਾਵਲ ਠੀਕ ਸਮੇਂ ’ਤੇ ਸਰਕਾਰ ਨੂੰ ਦੇਣ। ਇਸ ਮੌਕੇ ਸੰਜੀਵ ਆਨੰਦ, ਵਿਜੇ ਨਾਰੰਗ, ਠਾਕੁਰ ਕੁਲਵੰਤ, ਅਨਿਲ ਬਾਵਾ, ਪੰਮਾ ਸ਼ਰਮਾ, ਹਰਪ੍ਰੀਤ, ਸੌਰਭ ਜੈਨ ਆਦਿ ਹਾਜ਼ਰ ਸਨ। 


Related News