ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ 6 ਪਰਿਵਾਰਾਂ ਨੂੰ ਭੇਟ ਕੀਤੀ ਗਈ ਸਹਾਇਤਾ ਰਾਸ਼ੀ

02/02/2020 11:59:58 AM

ਜਲੰਧਰ (ਵਰੁਣ)— ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ 'ਚ ਇਸ ਵਾਰ 6 ਪਰਿਵਾਰਾਂ ਨੂੰ ਕੁਲ 1.80 ਲੱਖ ਰੁਪਏ ਦੀ ਐੱਫ. ਡੀ. ਆਰ. ਦੇ ਰੂਪ 'ਚ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

16 ਸਤੰਬਰ 2018 ਨੂੰ ਆਯੋਜਿਤ 115ਵੇਂ ਪ੍ਰੋਗਰਾਮ 'ਚ ਸ਼ਹੀਦਾਂ ਦੇ ਜੋ ਪਰਿਵਾਰ ਕਿਸੇ ਕਾਰਣ ਸ਼ਾਮਲ ਨਹੀਂ ਹੋ ਸਕੇ ਸਨ, ਉਨ੍ਹਾਂ ਨੂੰ ਹੁਣ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਜੋ ਪਰਿਵਾਰ ਅਜੇ ਵੀ ਆਪਣੀ ਸਹਾਇਤਾ ਰਾਸ਼ੀ ਨਹੀਂ ਲੈ ਸਕੇ ਹਨ, ਉਨ੍ਹਾਂ ਨੂੰ ਲਿਖਤੀ ਰੂਪ 'ਚ ਵੀ ਰਾਸ਼ੀ ਪ੍ਰਾਪਤ ਕਰਨ ਲਈ ਕਿਹਾ ਜਾ ਚੁੱਕਾ ਹੈ। ਜਿਨ੍ਹਾਂ ਸ਼ਹੀਦ ਪਰਿਵਾਰਾਂ ਨੂੰ 30-30 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਭੇਟ ਕੀਤੀ ਗਈ, ਨਾਲ ਹੀ ਬੈਂਕ ਤੋਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਾ ਵਿਆਜ ਵੀ ਦਿੱਤਾ ਜਾਵੇਗਾ। ਸਹਾਇਤਾ ਪਾਉਣ ਵਾਲਿਆਂ 'ਚ ਰਾਮ ਰਾਜ (ਡੋਡਾ), ਅਸਰ ਰਸੂਲ ਡਾਰ (ਬੜਗਾਮ), ਕੈਸਰ ਅੰਜੁਮ (ਬੜਗਾਮ), ਵਸੀਮ ਰਸ਼ੀਦ (ਬੜਗਾਮ), ਫਾਰੂਕ ਅਹਿਮਦ (ਬੜਗਾਮ), ਜੀਵਨ ਕੁਮਾਰ (ਛੇਹਰਟਾ) ਸ਼ਾਮਲ ਹਨ।


shivani attri

Content Editor

Related News