ਸ਼ਹੀਦ ਭਗਤ ਸਿੰਘ ਜੀ ਦੀ ਯਾਦ 'ਚ ਕਰਵਾਇਆ ਗਿਆ ਪ੍ਰੋਗਰਾਮ
Saturday, Sep 28, 2019 - 03:42 PM (IST)

ਜਲੰਧਰ (ਸੋਨੂੰ)— ਹੁਸ਼ਿਆਰਪੁਰ ਰੋਡ ਲੰਮਾ ਪਿੰਡ ਵਿਖੇ ਪੰਡਿਤ ਦੀਨ ਦਿਆਲ ਉਪਾਧਿਆ ਸਮ੍ਰਿਤੀ ਮੰਚ ਵੱਲੋਂ ਕਿਸ਼ਨ ਲਾਲ ਦੀ ਅਗਵਾਈ 'ਚ ਪੀ. ਐੱਸ. ਗਾਰਡਨ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੌਰਾਨ 'ਪੰਜਾਬ ਕੇਸਰੀ' ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਵੀ ਮੌਜੂਦ ਸੀ। ਇਸ ਤੋਂ ਇਲਾਵਾ ਰਾਕੇਸ਼ ਰਾਠੌਰ, ਵਿਪਨ ਬੱਬੀ ਚੱਢਾ ਸਮੇਤ ਕਈ ਆਗੂਆਂ ਸਣੇ ਹੋਰ ਲੋਕ ਮੌਜੂਦ ਸਨ।
ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੇ ਇਸ ਪ੍ਰੋਗਰਾਮ 'ਚ ਦਿਵਿਆ ਜੋਤੀ ਜਾਗਰਣ ਮੰਚ ਵੱਲੋਂ ਵੀ ਲਿਆ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਭਗਤ ਸਿੰਘ ਜੀ ਦੀ ਯਾਦ 'ਚ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਗਏ। ਉਥੇ ਹੀ ਪੰਜਾਬ ਕੇਸਰੀ ਵੱਲੋਂ ਸ਼ੁਰੂ ਕੀਤੀ ਗਈ ਪਲਾਸਟਿਕ ਮੁਕਤ ਮੁਹਿੰਮ ਤਹਿਤ ਸ਼੍ਰੀ ਅਭਿਜੈ ਚੋਪੜਾ ਜੀ ਵੱਲੋਂ ਪਲਾਸਟਿਕ ਰਹਿਤ ਥੈਲੇ ਵੀ ਵੰਡੇ ਗਏ ਅਤੇ ਪਲਾਸਟਿਕ ਪਾਲੀਥਿਨ ਦੀ ਵਰਤੋਂ ਨਾ ਕਰਨ ਦਾ ਸੰਕਲਪ ਵੀ ਦਿਵਾਇਆ ਗਿਆ।