ਅੱਜ ਤੋਂ ਸ਼ੁਰੂ ਹੋਵੇਗੀ ਸ਼ਾਨ-ਏ-ਪੰਜਾਬ ਦੀ ਆਵਾਜਾਈ : ਜਨਸੇਵਾ 7 ਅਤੇ ਅੰਮ੍ਰਿਤਸਰ ਸੁਪਰਫਾਸਟ 16 ਘੰਟੇ ਲੇਟ
Sunday, Jul 14, 2024 - 04:58 AM (IST)
ਜਲੰਧਰ (ਪੁਨੀਤ) : ਕਈ ਦਿਨਾਂ ਬਾਅਦ ਸਵਰਨ ਸ਼ਤਾਬਦੀ ਅੰਮ੍ਰਿਤਸਰ ਤਕ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ। ਸ਼ਤਾਬਦੀ ਦੇ ਨਾਲ-ਨਾਲ ਰੱਦ ਚੱਲ ਰਹੀਆਂ ਵੱਖ-ਵੱਖ ਟ੍ਰੇਨਾਂ ਦੀ ਆਵਾਜਾਈ ਸ਼ਨੀਵਾਰ ਨੂੰ ਸ਼ੁਰੂ ਕਰ ਦਿੱਤੀ ਗਈ, ਜਦੋਂਕਿ ਸ਼ਾਨ-ਏ-ਪੰਜਾਬ ਵੀ ਐਤਵਾਰ ਤੋਂ ਸ਼ੁਰੂ ਹੋਵੇਗੀ। ਪੰਜਾਬ ਦੀਆਂ ਮਹੱਤਵਪੂਰਨ ਟ੍ਰੇਨਾਂ ਵਿਚ ਮੋਹਰੀ ਥਾਂ ਰੱਖਣ ਵਾਲੀ 12497-12498 ਸ਼ਾਨ-ਏ-ਪੰਜਾਬ ਲੁਧਿਆਣਾ ਤਕ ਚਲਾਈ ਜਾ ਰਹੀ ਸੀ, ਜਿਸ ਕਾਰਨ ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਸੀ। ਐਤਵਾਰ ਤੋਂ ਸ਼ਾਨ-ਏ-ਪੰਜਾਬ ਦੀ ਆਵਾਜਾਈ ਸ਼ੁਰੂ ਹੋਣ ਨਾਲ ਰੁਟੀਨ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਲੇਟ ਰਹਿਣ ਵਾਲੀਆਂ ਟ੍ਰੇਨਾਂ ਦੇ ਸਿਲਸਿਲੇ ਵਿਚ ਦੁਪਹਿਰ 3.06 ਵਜੇ ਪਹੁੰਚਣ ਵਾਲੀ ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ਸਵਾ 7 ਘੰਟੇ ਦੀ ਦੇਰੀ ਨਾਲ ਰਾਤ 10.30 ਵਜੇ ਦੇ ਲਗਭਗ ਸਟੇਸ਼ਨ ’ਤੇ ਪੁੱਜੀ। ਜਲੰਧਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ 14681 ਸ਼ੁੱਕਰਵਾਰ ਰਾਤੀਂ 11.40 ਤੋਂ ਲਗਭਗ 3 ਘੰਟੇ ਦੀ ਦੇਰੀ ਨਾਲ ਸ਼ਨੀਵਾਰ ਤੜਕੇ 3.12 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਨਾਲ ਰਾਤ ਨੂੰ ਲੇਟ ਆਉਣ ਵਾਲੀਆਂ ਟ੍ਰੇਨਾਂ ਵਿਚ ਦਰਭੰਗਾ-ਅੰਮ੍ਰਿਤਸਰ 15211 ਸ਼ੁੱਕਰਵਾਰ ਰਾਤੀਂ 12.15 ਤੋਂ ਲਗਭਗ ਇਕ ਘੰਟਾ ਲੇਟ ਰਹਿੰਦੇ ਹੋਏ 1.30 ਵਜੇ ਦੇ ਲਗਭਗ ਪੁੱਜੀ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸ਼ੇਖਾਵਤ ਨੇ ਲਿਆ ਸਕਾਈ ਡਾਈਵਿੰਗ ਦਾ ਆਨੰਦ, ਆਸਮਾਨ 'ਚ ਉੱਡਦੇ ਜਹਾਜ਼ ਤੋਂ ਮਾਰੀ ਛਾਲ
ਸਭ ਤੋਂ ਵੱਧ 16 ਘੰਟੇ ਤਕ ਲੇਟ ਰਹਿਣ ਵਾਲੀ 12483 ਕੋਚੁਵੇਲੀ-ਅੰਮ੍ਰਿਤਸਰ ਵਿੱਕੀ ਸੁਪਰਫਾਸਟ ਸ਼ੁੱਕਰਵਾਰ ਸਵੇਰੇ 11.50 ਤੋਂ 16 ਘੰਟੇ ਦੀ ਦੇਰੀ ਨਾਲ ਸ਼ਨੀਵਾਰ ਸਵੇਰੇ 3.47 ਵਜੇ ਪੁੱਜੀ। ਅੰਡੇਮਾਨ ਐਕਸਪ੍ਰੈੱਸ 14661 ਢਾਈ ਘੰਟੇ ਦੀ ਦੇਰੀ ਨਾਲ 16031 ਸਵੇਰੇ 7 ਵਜੇ ਦੇ ਲਗਭਗ ਪੁੱਜੀ।
ਕਾਨਪੁਰ ਤੋਂ ਜੰਮੂਤਵੀ ਵਿਚਕਾਰ ਚੱਲਦੀ 12469 ਤਿੰਨ ਘੰਟੇ ਦੀ ਦੇਰੀ ਨਾਲ ਸਵੇਰੇ ਪੌਣੇ 8 ਵਜੇ ਸਟੇਸ਼ਨ ’ਤੇ ਰਿਪੋਰਟ ਹੋਈ। ਅਮਰਨਾਥ ਐਕਸਪ੍ਰੈੱਸ 15097 ਤੈਅ ਸਮੇਂ ਤੋਂ ਪੌਣੇ 2 ਘੰਟੇ ਲੇਟ ਹੁੰਦੀ ਹੋਈ ਸਵੇਰੇ 10.10 ਵਜੇ ਸਟੇਸ਼ਨ ’ਤੇ ਪੁੱਜੀ। ਕਟਿਹਾਰ-ਅੰਮ੍ਰਿਤਸਰ 15707 ਲਗਭਗ 5 ਘੰਟੇ ਦੀ ਦੇਰੀ ਨਾਲ ਦੁਪਹਿਰ 3.30 ਵਜੇ ਸਟੇਸ਼ਨ ’ਤੇ ਸਪਾਟ ਹੋਈ। ਜੇਹਲਮ ਐਕਸਪ੍ਰੈੱਸ 11077 ਅਤੇ 12379 ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ 1-1 ਘੰਟਾ ਦੀ ਦੇਰੀ ਨਾਲ ਪੁੱਜੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e