ਦੇਹ ਵਪਾਰ ਦੇ ਧੰਦੇ ਤੋਂ ਮੁਹੱਲਾ ਵਾਸੀ ਹੋਏ ਪਰੇਸ਼ਾਨ

09/13/2018 11:37:19 AM

ਜਲੰਧਰ (ਗੁਰਪ੍ਰੀਤ)— ਸ਼ਹਿਰ ਦੇ ਵਾਰਡ ਨੰ. 41 ਅਧੀਨ ਪੈਂਦੇ ਈਸ਼ਵਰ ਨਗਰ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਸਮਾਜਸੇਵੀ ਪੰਕਜ ਧਵਨ ਨੇ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਦੀ ਸਫਲਤਾ ਤੋਂ ਬਾਅਦ ਹੁਣ ਸ਼ਹਿਰ ਅੰਦਰੋਂ ਦੇਹ ਵਪਾਰ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈਸ਼ਵਰ ਨਗਰ 'ਚ ਇੱਜ਼ਤਦਾਰ ਪਰਿਵਾਰ ਰਹਿੰਦੇ ਹਨ ਪਰ ਸ਼ਹਿਰ ਦੇ ਇਕ ਪ੍ਰਭਾਵਸ਼ਾਲੀ ਵਿਅਕਤੀ ਵੱਲੋਂ ਖਰੀਦੇ ਮਕਾਨ 'ਚ ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਦੇਹ ਵਪਾਰ ਦੇ ਧੰਦੇ ਕਾਰਨ ਪਰੇਸ਼ਾਨ ਮੁਹੱਲਾ ਵਾਸੀਆਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਨਾਂ 'ਚ ਚੱਲ ਰਹੇ ਧੰਦੇ ਤੋਂ ਸਿਟੀ ਪੁਲਸ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਮਕਾਨ ਮਾਲਕ ਦੀ ਸ਼ਹਿ 'ਤੇ ਪ੍ਰਫੁੱਲਿਤ ਹੋ ਰਹੇ ਦੇਹ ਵਪਾਰ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਮੁਹੱਲਾ ਵਾਸੀਆਂ ਨੇ ਦੇਹ ਵਪਾਰ ਦੇ ਧੰਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇਸ ਗੰਦੇ ਧੰਦੇ ਨੂੰ ਹਰ ਹਾਲ 'ਚ ਬੰਦ ਕਰਵਾਇਆ ਜਾਵੇ।

ਇਸ ਸਬੰਧੀ ਏ. ਡੀ. ਸੀ. ਪੀ. ਸਿਟੀ-2 ਡੀ. ਸੂਡਰਵਿਜੀ ਨੇ ਕਿਹਾ ਕਿ ਦਿੱਤੀ ਇਤਲਾਹ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਮਲਾ ਦੇਵੀ, ਸ਼ੋਭਾ ਧਵਨ, ਅਸ਼ੋਕ ਧਵਨ, ਪ੍ਰਵੀਨ ਕੁਮਾਰੀ, ਨਿਸ਼ਾ ਰਾਣੀ, ਸ਼ਸ਼ੀ ਗੁਪਤਾ, ਚੰਚਲ ਰਾਣੀ, ਦਰਸ਼ਨ ਪੁਰੀ, ਸ਼ਾਮ ਲਾਲ, ਗੁਲਸ਼ਨ ਕੁਮਾਰ, ਅੰਕਿਤ ਸ਼ਰਮਾ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।


Related News