ਮਾਹਿਲਪੁਰ 'ਚ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ : ਨਿਮਿਸ਼ਾ ਮਹਿਤਾ

Thursday, Feb 17, 2022 - 09:05 PM (IST)

ਮਾਹਿਲਪੁਰ 'ਚ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ : ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ (ਵਿਸ਼ੇਸ਼)-ਗੜ੍ਹਸ਼ੰਕਰ ਤੋਂ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਵਿਧਾਨ ਸਭਾ 'ਚ ਭੇਜਦੇ ਹਨ ਤਾਂ ਉਹ ਮਾਹਿਲਪੁਰ 'ਚ ਨਵੀਂ ਸੀਵਰੇਜ ਪਾਈਪ ਪਵਾ ਕੇ ਇਲਾਕੇ 'ਚ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰੇਗੀ। ਮਾਹਿਲਪੁਰ ਦੇ ਵਾਰਡ ਨੰਬਰ 10 ਅਤੇ 11 'ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਹੋਣ ਦੇ ਨਾਲ ਹੀ ਸਫ਼ਾਈ ਸੇਵਕਾਂ ਨੂੰ ਗੰਦਗੀ ਚੁੱਕਣ ਤੋਂ ਮੁਕਤੀ ਮਿਲੇਗੀ ਅਤੇ ਉਹ ਤੰਦਰੁਸਤ ਰਹਿ ਸਕਣਗੇ।

ਇਹ ਵੀ ਪੜ੍ਹੋ : ਰੂਸ ਨੇ ਦੁਨੀਆ ਨੂੰ ਗੁੰਮਰਾਹ ਕੀਤਾ : ਨਾਟੋ

ਇਸ ਤੋਂ ਇਲਾਵਾ ਮਾਹਿਲਪੁਰ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ 24 ਘੰਟੇ ਸਵੱਛ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਹਰ ਮੌਸਮ ਦੌਰਾਨ ਮਾਹਿਲਪੁਰ 'ਚ ਪਾਣੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਾਣੀ ਦੀ ਸਪਲਾਈ ਟੈਂਕਰਾਂ ਰਾਹੀਂ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

ਇਸ ਤੋਂ ਪਹਿਲਾਂ ਨਿਮਿਸ਼ਾ ਮਹਿਤਾ ਮਾਹਿਲਪੁਰ ਦੇ ਵਾਰਡ ਨੰਬਰ 2 ਅਤੇ 8 'ਚ ਟਿਊਬਵੈੱਲ ਲਾਉਣ ਲਈ 58 ਲੱਖ ਰੁਪਏ ਦੀ ਗ੍ਰਾਂਟ ਦਿਵਾ ਚੁੱਕੀ ਹੈ ਅਤੇ ਜੇਕਰ ਮਾਹਿਲਪੁਰ ਦੀ ਜਨਤਾ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜਦੀ ਹੈ ਤਾਂ ਉਹ ਇਲਾਕੇ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਕਰੇਗੀ ਅਤੇ ਖੇਤਰ 'ਚ ਜ਼ਰੂਰਤ ਮੁਤਾਬਕ ਟਿਊਬਵੈੱਲ ਲਵਾ ਕੇ ਇਸ ਸਮੱਸਿਆ ਨੂੰ ਦੂਰ ਕਰੇਗੀ। ਮੀਟਿੰਗ 'ਚ ਅਮਨਦੀਪ ਸਿੰਘ ਬੈਂਸ, ਮਾਹਿਲਪੁਰ ਭਾਜਪਾ ਦੇ ਮੰਡਲ ਪ੍ਰਧਾਨ ਅਮਰਜੀਤ ਭਿੰਦਾ, ਬਲਵਿੰਦਰ ਮਰਵਾਹਾ, ਧਰਮ ਸਿੰਘ ਫੌਜੀ, ਮੋਲੂ ਬੈਂਸ, ਮਹਿੰਦਰ ਸਿੰਘ ਬੈਂਸ, ਨਰਿੰਦਰ, ਨਿਸ਼ੂ ਹੋਰ ਲੋਕ ਸ਼ਾਮਲ ਸਨ।

ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News