ਜਨਤਾ ਗੰਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਰ ਮੇਅਰ ਰਾਜਾ ਸੱਤਾ ਸੁੱਖ ''ਚ ਮਸਤ : ਕਿਸ਼ਨ ਲਾਲ ਸ਼ਰਮਾ

01/30/2020 5:01:41 PM

ਜਲੰਧਰ (ਚੋਪੜਾ)— ਬੀਤੇ ਦਿਨ ਸੰਤੋਸ਼ੀ ਨਗਰ, ਕਾਜ਼ੀ ਮੰਡੀ, ਕਮਲ ਵਿਹਾਰ, ਬਲਦੇਵ ਨਗਰ ਅਤੇ ਗਾਂਧੀ ਨਗਰ ਦੇ ਵਾਸੀਆਂ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਸਮ੍ਰਿਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਦੀ ਅਗਵਾਈ 'ਚ ਗੰਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੇ ਵਿਰੋਧ 'ਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਣ ਸਿੰਘ ਨੂੰ ਮੰਗ-ਪੱਤਰ ਸੌਂਪਿਆ। 

ਇਸ ਮੌਕੇ ਕਿਸ਼ਨ ਲਾਲ ਸ਼ਰਮਾ ਨੇ ਜੁਆਇੰਟ ਕਮਿਸ਼ਨਰ ਨੂੰ ਇਲਾਕੇ ਦੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਸੰਤੋਸ਼ੀ ਨਗਰ ਅਤੇ ਕਾਜ਼ੀ ਮੰਡੀ 'ਚ ਗੰਦਾ ਪਾਣੀ ਇਕੱਠਾ ਹੋਣ ਕਾਰਨ ਇਲਾਕੇ 'ਚ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਕਮਲ ਵਿਹਾਰ ਫਾਟਕ ਦੇ ਨਾਲ ਵੀ ਪਿਛਲੇ ਕਈਆਂ ਦਿਨਾਂ ਤੋਂ ਸੀਵਰੇਜ ਬੰਦ ਹੈ, ਪੀਣ ਵਾਲਾ ਪਾਣੀ ਵੀ ਗੰਦਾ ਸਪਲਾਈ ਹੋ ਰਿਹਾ ਹੈ ਪਰ ਨਿਗਮ ਦੇ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਗਾਂਧੀ ਨਗਰ ਡਿਸਪੋਜ਼ਲ ਇਸ ਖੇਤਰ ਦੀ ਗੰਭੀਰ ਸਮੱਸਿਆ ਹੈ ਜਿਸ ਖਿਲਾਫ ਕਈ ਵਾਰ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਡਿਸਪੋਜ਼ਲ ਦੀ ਸਮੱਸਿਆ ਉਂਝ ਦੀ ਉਂਝ ਹੈ ਜਦਕਿ ਨਿਗਮ ਨੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਲੱਖਾਂ ਰੁਪਏ ਖਰਚ ਕੀਤਾ ਸੀ ਪਰ ਸਮੱਸਿਆ 'ਚ ਕੋਈ ਸੁਧਾਰ ਨਹੀਂ ਆਇਆ। ਕਿਸ਼ਨ ਲਾਲ ਨੇ ਕਿਹਾ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ 'ਚ ਕਿਸ਼ਨਪੁਰਾ, ਅਮਰੀਕ ਨਗਰ, ਗਾਂਧੀ ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ ਪਾਣੀ 'ਚ ਡੁੱਬ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

PunjabKesari

ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਦੀ ਸਰਕਾਰ ਬਣੇ 3 ਸਾਲ ਹੋ ਗਏ ਹਨ ਅਤੇ ਨਗਰ ਨਿਗਮ 'ਚ ਪਿਛਲੇ 2 ਸਾਲਾਂ ਤੋਂ ਕਾਂਗਰਸ ਦਾ ਹੀ ਕਬਜ਼ਾ ਹੈ ਫਿਰ ਵੀ ਸ਼ਹਿਰ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਅੱਜ ਕੋਈ ਗਲੀ-ਮੁਹੱਲਾ ਅਜਿਹਾ ਨਹੀਂ, ਜਿੱਥੇ ਗੰਦਾ ਪਾਣੀ, ਸੀਵਰੇਜ ਅਤੇ ਕੂੜੇ ਦੀ ਸਮੱਸਿਆ ਨਾ ਹੋਵੇ, ਅੱਜ ਲੋਕ ਕਾਂਗਰਸ ਨੂੰ ਸੱਤਾ ਸੌਂਪ ਕੇ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਨਤਾ ਗੰਦੇ ਪਾਣੀ-ਸੀਵਰੇਜ ਦੀ ਸਮੱਿਸਆ ਤੋਂ ਪ੍ਰੇਸ਼ਾਨ ਹੈ ਪਰ ਮੇਅਰ ਜਗਦੀਸ਼ ਰਾਜਾ ਸੱਤਾ ਸੁੱਖ 'ਚ ਮਸਤ ਹੋ ਕੇ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਕਿਸ਼ਨ ਲਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੇ ਰਵੱਈਆ ਨਾ ਬਦਲਿਆ ਤਾਂ ਉਹ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਬੁਬਨ ਸ਼ਰਮਾ, ਵਿੱਕੀ ਸਿੰਘ, ਨਿਸ਼ਾਨ ਸਿੰਘ, ਕੱਕੂ ਸਿੰਘ, ਮਹਿਲ ਸਿੰਘ, ਮੁਤੂ ਸਵਾਮੀ, ਸ਼ਾਨੀ, ਠਾਕੁਰ ਸਿੰਘ, ਭਗਤ ਸਿੰਘ, ਲਖਵੀਰ ਸਿੰਘ ਆਦਿ ਮੌਜੂਦ ਸਨ।


shivani attri

Content Editor

Related News