ਨੀਂਦ ’ਚ ਦੌਰੇ ਪੈਣ ਨਾਲ ਬੱਚਿਆਂ ’ਚ ਵੱਧ ਜਾਂਦੈ ਮੌਤ ਦਾ ਜੋਖ਼ਮ, ਪੜ੍ਹੋ ਹੋਰ ਕੀ ਕਹਿਣਾ ਹੈ ਮਾਹਿਰਾਂ ਦਾ

Wednesday, Jan 10, 2024 - 10:26 AM (IST)

ਨੀਂਦ ’ਚ ਦੌਰੇ ਪੈਣ ਨਾਲ ਬੱਚਿਆਂ ’ਚ ਵੱਧ ਜਾਂਦੈ ਮੌਤ ਦਾ ਜੋਖ਼ਮ, ਪੜ੍ਹੋ ਹੋਰ ਕੀ ਕਹਿਣਾ ਹੈ ਮਾਹਿਰਾਂ ਦਾ

ਜਲੰਧਰ – ਇਕ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਛੋਟੇ ਬੱਚਿਆਂ ਨੂੰ ਨੀਂਦ ’ਚ ਕਈ ਵਾਰ ਮਾਸਪੇਸ਼ੀਆਂ ’ਚ ਅਕੜਨ ਨਾਲ ਦੌਰੇ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਦੌਰੇ ਆਮ ਤੌਰ ’ਤੇ ਸੌਣ ਵੇਲੇ ਪੈਂਦੇ ਹਨ। ਇਸ ਲਈ ਇਨ੍ਹਾਂ ਬਾਰੇ ਪਤਾ ਨਹੀਂ ਲੱਗਦਾ। ਅਜਿਹੇ ਦੌਰੇ ਬੱਚਿਆਂ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮਾਹਿਰਾਂ ਨੇ ਅਨੁਮਾਨ ਲਾਇਆ ਹੈ ਕਿ ਅਮਰੀਕਾ ’ਚ ਹਰ ਸਾਲ 3 ਹਜ਼ਾਰ ਤੋਂ ਵੱਧ ਪਰਿਵਾਰ ਆਪਣੇ ਇਕ ਬੱਚੇ ਨੂੰ ਗੁਆ ਦਿੰਦੇ ਹਨ।

ਮੈਡੀਕਲ ਰਿਕਾਰਡ ਤੇ ਵੀਡੀਓ ਦੇ ਆਧਾਰ ’ਤੇ ਅਧਿਐਨ
ਅਧਿਐਨ ’ਚ ਸ਼ਾਮਲ ਖੋਜੀਆਂ ਨੇ 1 ਤੋਂ 3 ਸਾਲ ਦੀ ਉਮਰ ਦੇ ਵਿਚਕਾਰ ਦੇ 7 ਬੱਚਿਆਂ ਦੀਆਂ ਬਿਨਾਂ ਕਾਰਨ ਹੋਈਆਂ ਮੌਤਾਂ ਦਾ ਦਸਤਾਵੇਜ਼ੀਕਰਨ ਕਰਨ ਲਈ ਪਰਿਵਾਰਾਂ ਵਲੋਂ ਦਿੱਤੇ ਗਏ ਮੈਡੀਕਲ ਰਿਕਾਰਡ ਅਤੇ ਵੀਡੀਓ ਸਬੂਤਾਂ ਦੀ ਵਰਤੋਂ ਕੀਤੀ ਹੈ। ਨਿਊਯਾਰਕ ਯੂਨੀਵਰਸਿਟੀ (ਐੱਨ. ਵਾਈ. ਯੂ.) ਲੈਂਗੋਨ ਹੈਲਥ ਦੇ ਖੋਜੀਆਂ ਨੇ ਕਿਹਾ ਕਿ ਇਹ ਦੌਰੇ 60 ਸੈਕੰਡ ਤੋਂ ਵੀ ਘੱਟ ਸਮੇਂ ਤਕ ਚੱਲੇ। ਅਧਿਐਨ ’ਚ ਸ਼ਾਮਲ ਸਾਰੇ ਬੱਚਿਆਂ ਦੇ ਮ੍ਰਿਤਕ ਸਰੀਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਮੌਤ ਦਾ ਕੋਈ ਯਕੀਨੀ ਕਾਰਨ ਸਾਹਮਣੇ ਨਹੀਂ ਆਇਆ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਐੱਨ. ਵਾਈ. ਯੂ. ਲੈਂਗੋਨ ’ਚ ਖੋਜ ਸਹਾਇਕ ਪ੍ਰੋਫੈਸਰ ਅਤੇ ਪ੍ਰਮੁੱਖ ਖੋਜੀ ਲੌਰਾ ਗੋਲਡ ਨੇ ਕਿਹਾ ਕਿ ਸਾਡਾ ਅਧਿਐਨ ਛੋਟਾ ਹੈ ਪਰ ਪਹਿਲਾ ਪ੍ਰਤੱਖ ਸਬੂਤ ਦੱਸਦਾ ਹੈ ਕਿ ਦੌਰੇ ਬੱਚਿਆਂ ਵਿਚ ਅਚਾਨਕ ਮੌਤਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ, ਜੋ ਆਮ ਤੌਰ ’ਤੇ ਨੀਂਦ ਦੌਰਾਨ ਪੈਂਦੇ ਹਨ। ਇਸ ਕਾਰਨ ਇਨ੍ਹਾਂ ਦਾ ਪਤਾ ਨਹੀਂ ਲੱਗਦਾ। 1997 ’ਚ ਗੋਲਡ ਦੀ 15 ਮਹੀਨਿਆਂ ਦੀ ਬੇਟੀ ਮਾਰੀਆ ਦੀ ਅਚਾਨਕ ਮੌਤ ਹੋ ਗਈ ਸੀ। ਉਹ ਦੱਸਦੀ ਹੈ ਕਿ ਜੇ ਵੀਡੀਓ ਸਬੂਤ ਨਾ ਹੁੰਦੇ ਤਾਂ ਮੌਤ ਦੀ ਜਾਂਚ ’ਚ ਦੌਰੇ ਦਾ ਕਾਰਨ ਪਤਾ ਨਾ ਲੱਗਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News