ਸੀਚੇਵਾਲ ਨੂੰ ‘ਮੇਰਾ ਪਿੰਡ ਮੇਰੀ ਜ਼ਿੰਮੇਵਾਰੀ’ ਲਈ ਮਿਲਿਆ 1 ਲੱਖ ਦਾ ‘ਸਵੱਛਤਾ ਹੀ ਸੇਵਾ’ ਐਵਾਰਡ

10/03/2022 1:54:34 PM

ਜਲੰਧਰ (ਚੋਪੜਾ)- ਰਾਜ ਸਭਾ ਮੈਂਬਰ ਅਤੇ ਸੰਤ ਬਲਬੀਰ ਸਿੰਘ ਸੀਚੇਵਲਾ ਦੇ ਪਿੰਡ ਸੀਚੇਵਾਲ ਨੂੰ ‘ਮੇਰਾ ਪਿੰਡ ਮੇਰੀ ਜ਼ਿੰਮੇਵਾਰੀ’ ਪ੍ਰਤੀਯੋਗਿਤਾ ਤਹਿਤ ਜ਼ਿਲ੍ਹੇ ਦਾ ਸਭ ਤੋਂ ਸਾਫ਼-ਸੁਥਰਾ ਪਿੰਡ ਚੁਣਿਆ ਗਿਆ ਹੈ। ਪਿੰਡ ਦੀ ਪੰਚਾਇਤ ਨੂੰ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਨੇ ਹੁਸ਼ਿਆਰਪੁਰ ’ਚ ਸਵੱਛਤਾ ਦੀ ਸੇਵਾ ਪਖਵਾੜੇ ਦੇ ਸਬੰਧ ’ਚ ਆਯੋਜਿਤ ਸਟੇਟ ਲੈਵਲ ਪ੍ਰੋਗਰਾਮ ’ਚ ਐਵਾਰਡ ਦੇ ਤੌਰ ’ਤੇ 1 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ

ਸਮਾਰੋਹ ’ਚ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਨਾਲ ਸਬੰਧਤ 23 ਪੰਚਾਇਤਾਂ ਨੂੰ ਇਹ ਸਨਮਾਨ ਦਿੱਤਾ ਗਿਆ। ਪਿੰਡ ਦੇ ਸਰਪੰਚ ਤੇਜਿੰਦਰ ਸਿੰਘ, ਸੇਕ੍ਰੇਟਰੀ ਸੁਰਿੰਦਰ ਸਿੰਘ ਸ਼ੈਂਟੀ, ਮੈਂਬਰ ਮਨਮੋਹਨ ਸਿੰਘ, ਪੰਚ ਬੂਟਾ ਸਿੰਘ, ਪੰਚਾਇਤ ਸੇਕ੍ਰੇਟਰੀ ਸੰਦੀਪ ਸ਼ਰਮਾ ਅਤੇ ਆਪ੍ਰੇਟਰ ਆਸਾ ਰਾਮ ਨੇ ਐਵਾਰਡ ਨੂੰ ਸੰਯੁਕਤ ਰੂਪ ਨਾਲ ਹਾਸਲ ਕੀਤਾ। ਉਨ੍ਹਾਂ ਨਾਲ ਸਮਾਰੋਹ ਦੇ ਖਾਸ ਮਹਿਮਾਨ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਣ ਰੋਡੀ ਤੋਂ ਇਲਾਵਾ ‘ਆਪ’ ਦੇ ਵਿਧਾਇਕ ਵੀ ਮੌਜੂਦ ਰਹੇ। ਸੀਚੇਵਾਲ ਪਿੰਡ ਨੇ ਇਹ ਐਵਾਰਡ ਪਿੰਡ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਵੇਸਟ ਵਾਟਰ ਨੂੰ ਫਿਰ ਤੋਂ ਵਰਤੋਂ ’ਚ ਲਿਆਉਣ ਲਈ ਚੁੱਕੇ ਕਦਮਾਂ ਦੇ ਨਾਲ-ਨਾਲ ਠੋਸ ਕੂੜੇ ਦੇ ਪ੍ਰਬੰਧਨ ਲਈ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News