ਸੁਰੱਖਿਆ ਨੂੰ ਲੈ ਕੇ ਸੀ. ਪੀ. ਦਫਤਰ ’ਚ ਲੱਗਾ ਮੈਟਲ ਡਿਟੈਕਟਰ

Wednesday, Oct 24, 2018 - 06:06 AM (IST)

ਸੁਰੱਖਿਆ ਨੂੰ ਲੈ ਕੇ ਸੀ. ਪੀ. ਦਫਤਰ ’ਚ ਲੱਗਾ ਮੈਟਲ ਡਿਟੈਕਟਰ

ਜਲੰਧਰ,    (ਬੁਲੰਦ)-  ਮਕਸੂਦਾਂ ਬੰਬ ਕਾਂਡ ਦੇ ਬਾਅਦ ਤੋਂ ਹੀ ਪੁਲਸ ਵਿਭਾਗ ਵਿਚ ਥਾਣਿਆਂ ਅਤੇ ਹੋਰ  ਦਫਤਰਾਂ ਨੂੰ ਲੈ ਕੇ ਸੁਰੱਖਿਆ ਦਿਖਾਈ ਦੇ ਰਹੀ ਹੈ। ਇਸ ਕਾਰਨ ਪੁਲਸ ਕਮਿਸ਼ਨਰ ਦਫਤਰ ਵਿਚ  ਮੈਟਲ ਡਿਟੈਕਟਰ ਮਸ਼ੀਨ ਲਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗੀ  ਅਧਿਕਾਰੀਆਂ ਨੇ ਦੱਸਿਆ ਕਿ ਅਸਲ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਲੋਕ  ਕਿਸੇ ਨਾ ਕਿਸੇ ਤਰ੍ਹਾਂ ਦੇ ਫੁੱਲਾਂ ਦੇ ਗੁਲਦਸਤੇ ਅਤੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਸੀ.  ਪੀ. ਦਫਤਰ ਵਿਚ ਲਿਆਉਂਦੇ ਹਨ ਤਾਂ ਜੋ ਪੁਲਸ ਅਧਿਕਾਰੀਆਂ ਦਾ ਸਨਮਾਨ ਕੀਤਾ ਜਾ ਸਕੇ। 
 ਅਜਿਹੇ ਵਿਚ ਵਿਭਾਗੀ ਚੌਕਸੀ ਲਈ ਮੈਟਲ ਡਿਟੈਕਟਰ ਲਾਇਆ ਗਿਆ ਹੈ।
 ਜੇਕਰ ਕੋਈ ਵਿਅਕਤੀ  ਕਿਸੇ ਤਰ੍ਹਾਂ ਦੀ ਸ਼ੱਕੀ ਚੀਜ਼ ਲੈ ਕੇ ਸੀ. ਪੀ. ਦਫਤਰ ਵਿਚ ਆਉਣ ਦੀ ਕੋਸ਼ਿਸ਼ ਕਰੇ ਤਾਂ ਉਸ  ਨੂੰ ਤੁਰੰਤ ਫੜਿਆ ਜਾ ਸਕੇ ਪਰ ਇਸ ਮਸ਼ੀਨ ਨੂੰ ਸਿਰਫ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਦੇ  ਦਫਤਰ ਵਿਚ ਐਂਟਰੀ ਲਈ ਬਣੇ ਰਾਹ ’ਚ ਹੀ ਲਾਇਆ ਗਿਆ ਹੈ, ਜਦਕਿ ਪੁਲਸ ਕਮਿਸ਼ਨਰ ਦਫਤਰ ਵਿਚ  ਐਂਟਰੀ ਦੇ ਦੋ ਰਾਹ ਹਨ, ਜਿਥੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਲਾਉਣ ਦੀ ਜ਼ਰੂਰਤ ਹੈ ਤਾਂ ਜੋ  ਸੀ. ਪੀ. ਦਫਤਰ ਦੀ ਸੁਰੱਖਿਆ ਸਖਤ ਕੀਤੀ ਜਾ ਸਕੇ।


Related News