ਨਕੋਦਰ ਦੇ 8 ਸ਼ੈਲਰਾਂ ਨੂੰ SDM ਵੱਲੋਂ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼
Saturday, Oct 26, 2024 - 04:28 PM (IST)
ਨਕੋਦਰ (ਪਾਲੀ)- ਸਬ ਡਿਵੀਜ਼ਨ ਨਕੋਦਰ ਦੇ ਐੱਸ. ਡੀ. ਐੱਮ. ਡੀ. ਨੇ ਵੱਡੀ ਕਾਰਵਾਈ ਕਰਦਿਆਂ ਨਕੋਦਰ ਦੇ 8 ਸ਼ੈਲਰਾਂ ਨੂੰ ਇਸ ਸਾਲ ਮਿਲਿੰਗ ਕਰਨ ਤੋਂ ਰੋਕਣ ਤੇ ਅਗਲੇ ਤਿੰਨ ਸਾਲਾਂ ਲਈ ਬਲੈਕ ਲਿਸਟ ਕਰਨ ਦੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਲਿਖਤੀ ਪੱਤਰ ਜਾਰੀ ਕਰ ਸਿਫ਼ਾਰਿਸ਼ ਕੀਤੀ ਗਈ ਹੈ। ਐੱਸ. ਡੀ. ਐੱਮ. ਨਕੋਦਰ ਲਾਲ ਵਿਸਵਾਸ਼ ਬੈਂਸ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੱਤਰ ਨੰਬਰ 780 ਮਿਤੀ 24/10/2024 ਜਾਰੀ ਕਰਦਿਆਂ ਸ਼ਪਸਟ ਕੀਤਾ ਕਿ ਸਬ ਡਿਵੀਜ਼ਨ ਨਕੋਦਰ ਵਿਚ ਪੈਂਦੇ ਸੈਲਰਾਂ ਨੂੰ ਡਿਵੀਜ਼ਨ ਪੱਧਰ 'ਤੇ ਬਣਾਈ ਗਈ ਕਮੇਟੀ ਵੱਲੋਂ ਝੋਨੇ ਦੀ ਲਿਫ਼ਟਿੰਗ ਕਰਨ ਲਈ ਪਹੁੰਚ ਕੀਤੀ ਕਰ ਉਨ੍ਹਾਂ ਤੋਂ ਸਹਿਯੋਗ ਦੀ ਨਿਰੰਤਰ ਮੰਗ ਕੀਤੀ ਗਈ ਤਾਂ ਜੋ ਕਿਸਾਨ ਭਰਾਵਾਂ ਦੀ ਮੁਸ਼ਕਿਲ ਨੂੰ ਸਮੇਂ ਸਿਰ ਨਜਿੱਠਿਆ ਜਾ ਸਕੇ। ਜ਼ਿਕਰਯੋਗ ਹੈ ਕਿ ਕੁਝ ਸ਼ੈਲਰਾਂ ਵੱਲੋਂ ਸਪੱਸ਼ਟ ਰੂਪ ਵਿਚ ਲਿਫ਼ਟਿੰਗ ਕਰਨ ਤੋਂ ਇਨਕਾਰ ਕਰਦਿਆਂ ਇਨ੍ਹਾਂ ਵੱਲੋਂ ਹੁਣ ਤੱਕ ਲਿਫ਼ਟਿੰਗ ਨਹੀਂ ਕੀਤੀ ਗਈ, ਜਿਸ ਕਾਰਨ ਨਕੋਦਰ ਮੰਡੀਆਂ ਵਿਚ ਇਸ ਸਮੇਂ ਝੋਨੇ ਦੀ ਸਟੋਰੇਜ ਸਬੰਧੀ ਬਹੁਤ ਗੰਭੀਰ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ 'ਚ ਘਿਰੀ ਪੁਲਸ
ਜਿਸ ਕਾਰਨ ਰਾਈਸ ਮਿੱਲ ਨਕੋਦਰ, ਅਗਮ ਰਾਈਸ ਮਿੱਲ ਨਕੋਦਰ, ਮਾਂ ਤਾਰਾ ਰਾਣੀ ਰਾਈਸ ਮਿੱਲ, ਬਗਲਾਮੁਖੀ ਰਾਈਸ ਮਿੱਲ, ਸ਼੍ਰੀ ਨਰਾਇਣ ਰਾਈਸ ਮਿੱਲ, ਸ਼੍ਰੀ ਰਾਧੇ ਕ੍ਰਿਸ਼ਨਾਂ ਰਾਈਸ ਮਿੱਲ, ਗੁਰਤਾਜ ਰਾਈਸ ਮਿੱਲ, ਭੋਲੇ ਸ਼ੰਕਰ ਰਾਈਸ ਮਿੱਲ ਸਮੇਤ 8 ਸ਼ੈਲਰਾਂ ਵੱਲੋਂ ਆਪਣਾ ਅੜੀਅਲ ਰਵੱਈਆ ਅਪਣਾਉਣ ਕਾਰਣ ਜਿੰਮੀਦਾਰਾਂ ਨੂੰ ਝੋਨਾਂ ਵੇਚਣ ਵਿਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ, ਜਿਸ ਕਾਰਨ ਉਕਤ ਸ਼ੈਲਰਾਂ ਨੂੰ ਇਸ ਸਾਲ ਮਿਲਿੰਗ ਕਰਨ ਤੋਂ ਰੋਕਣ ਸਮੇਤ ਅਗਲੇ ਤਿੰਨ ਸਾਲਾਂ ਲਈ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8