ਖੜ੍ਹੇ ਟਰੱਕ ''ਚ ਵੱਜੀ ਵਿਦਿਆਰਥੀਆਂ ਨਾਲ ਭਰੀ ਬੱਸ

01/15/2020 12:48:07 AM

ਫਗਵਾੜਾ, (ਹਰਜੋਤ)— ਫਿਲੌਰ-ਫਗਵਾੜਾ ਸੜਕ 'ਤੇ ਪਿੰਡ ਗੋਹਾਵਰ ਨੇੜੇ ਸੜਕ ਕੰਢੇ ਪੈਂਚਰ ਖੜ੍ਹੇ ਟਰੱਕ 'ਚ ਨਿੱਜੀ ਯੂਨੀਵਰਸਿਟੀ ਦੀ ਬੱਸ ਵੱਜਣ ਕਾਰਣ 9 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 4 ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਤੇ 5 ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਨਿੱਜੀ ਯੂਨੀਵਰਸਿਟੀ ਦੀ ਬੱਸ, ਜੋ ਮੰਗਲਵਾਰ ਵਿਦਿਆਰਥੀਆਂ ਲੈ ਕੇ ਫਿਲੌਰ ਤੋਂ ਫਗਵਾੜਾ ਯੂਨੀਵਰਸਿਟੀ ਨੂੰ ਜਾ ਰਹੀ ਸੀ, ਜਦੋਂ ਇਹ ਬੱਸ ਗੋਹਾਵਰ ਨਜ਼ਦੀਕ ਪੁੱਜੀ ਤਾਂ ਧੁੰਦ ਸੰਘਣੀ ਹੋਣ ਕਾਰਣ ਇਹ ਅੱਗੇ ਸੜਕ ਕੰਢੇ ਖੜ੍ਹੇ ਟਰੱਕ 'ਚ ਜਾ ਵੱਜੀ, ਜਿਸ ਕਾਰਣ ਮੌਕੇ 'ਤੇ 9 ਵਿਦਿਆਰਥੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਗਵਾੜਾ ਤੇ ਕੁੱਝ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀਆਂ 'ਚ ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਕੋਤਵਾਲ ਫ਼ਿਲੌਰ (ਜਲੰਧਰ) ਤੇ ਪਲਵੀ ਪੁੱਤਰੀ ਕਿਸ਼ਨ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਨ੍ਹਾਂ ਨੂੰ ਇੱਥੋਂ ਰੈੱਫ਼ਰ ਕਰ ਦਿੱਤਾ ਹੈ।

ਬਾਕੀ ਜ਼ਖਮੀਆਂ 'ਚ ਸੁਖਵੀਰ, ਸ਼ਿਵਾ, ਗੁਰਜੀਤ, ਸੁਖਜੀਤ ਕੌਰ, ਰਜਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਹੰਸ ਰਾਜ ਦੇ ਨਾਂ ਸ਼ਾਮਲ ਹਨ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮੌਕੇ 'ਤੇ ਜਾ ਕੇ ਜ਼ਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਕੇ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


KamalJeet Singh

Content Editor

Related News