ਜਲੰਧਰ 'ਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕਰਵਾਇਆ ਗਿਆ 'ਵਜ਼ੀਫਾ ਵੰਡ ਸਮਾਗਮ', 1300 ਬੱਚਿਆਂ ਨੂੰ ਮਿਲਿਆ ਵਜ਼ੀਫਾ
Sunday, Nov 16, 2025 - 07:09 PM (IST)
ਜਲੰਧਰ (ਸੋਨੂੰ, ਪੁਨੀਤ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਲੋੜਵੰਦ ਸਕੂਲੀ ਬੱਚਿਆਂ ਲਈ ਵਜ਼ੀਫਾ ਵੰਡ ਸਮਾਗਮ ਦਾ ਆਯੋਜਨ ਅੱਜ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੇਵੀਏਟ) ਕਬੀਰ ਨਗਰ ਵਿਚ ਕਰਵਾਇਆ ਰਿਹਾ ਹੈ। ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਹੋਏ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਵਿਚ ਜਲੰਧਰ ਦੇ 260 ਤੋਂ ਵੱਧ ਸਕੂਲਾਂ ਦੇ 1300 ਤੋਂ ਵੱਧ ਬੱਚੇ ਅੱਜ ਵਜ਼ੀਫ਼ੇ ਪ੍ਰਾਪਤ ਕੀਤੇ। ਦੂਜੇ ਪਾਸੇ ਸਮਾਗਮ ਵਿਚ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਾਮਲ ਹੋ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ।

ਇਸ ਦੌਰਾਨ ਅਵਨੀਸ਼ ਅਰੋੜਾ, ਵਰਿੰਦਰ ਸ਼ਰਮਾ, ਵਿਨੋਦ ਅਗਰਵਾਲ, ਵਿਵੇਕ ਖੰਨਾ, ਪ੍ਰਿੰਸ ਅਸ਼ੋਕ ਗਰੋਵਰ, ਡਾ. ਮੁਕੇਸ਼ ਵਾਲੀਆ, ਐੱਮ. ਡੀ. ਸੱਭਰਵਾਲ, ਮਨਮੋਹਨ ਕਪੂਰ, ਮੱਟੂ ਸ਼ਰਮਾ, ਨਰਿੰਦਰ ਸ਼ਰਮਾ, ਅਸ਼ਵਨੀ ਬਾਵਾ, ਨਿਸ਼ੂ ਨਈਅਰ, ਯਸ਼ਪਾਲ ਸਫਰੀ, ਗੌਰਵ ਮਹਾਜਨ, ਅਮਰਨਾਥ ਯਾਦਵ, ਮਦਨ ਲਾਲ ਨਾਹਰ, ਸੁਭਾਸ਼ ਅਰੋੜਾ, ਰਜਨੀਸ਼ ਸੈਣੀ, ਰਾਮ ਲੁਭਾਇਆ ਮਹਿਤਾ, ਅਮਿਤ ਤਲਵਾੜ, ਰਮੇਸ਼ ਸਹਿਗਲ ਅਤੇ ਪ੍ਰਦੀਪ ਛਾਬੜਾ ਹਾਜ਼ਰ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ED ਦੀ ਵੱਡੀ ਕਾਰਵਾਈ! 4 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਬਰਾਮਦ ਕੀਤੀ ਲੱਖਾਂ ਦੀ ਨਕਦੀ
ਸਮਾਗਮ ਨੂੰ ਸਫ਼ਲ ਬਣਾਉਣ ਲਈ ਡੇਵੀਏਟ ਦੇ ਸਟਾਫ਼ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਹਰੇਕ ਇੰਤਜ਼ਾਮ ’ਤੇ ਧਿਆਨ ਦਿੱਤਾ। ਵਜ਼ੀਫ਼ੇ ਦੇ ਰੂਪ ਵਿਚ ਬੱਚਿਆਂ ਨੂੰ ਰੋਜ਼ਾਨਾ ਵਰਤੋਂ ਵਾਲੀ ਸਮੱਗਰੀ ਨਾਲ ਲੈਸ ਇਕ ਬੈਗ ਦਿੱਤਾ ਜਾਵੇਗਾ ਅਤੇ ਨਾਲ 300 ਰੁਪਏ ਦਾ ਚੈੱਕ ਦਿੱਤਾ ਗਿਆ, ਜਿਸ ਨੂੰ ਯੂਕੋ ਬੈਂਕ ਵੱਲੋਂ ਮੌਕੇ ’ਤੇ ਕੈਸ਼ ਕਰ ਦਿੱਤਾ ਜਾਵੇਗਾ। ਉਥੇ ਹੀ,ਬੈਂਕ ਵੱਲੋਂ ਬੱਚਿਆਂ ਨੂੰ ਇਕ ਗਿਫ਼ਟ ਵੀ ਦਿੱਤੇ ਗਏ।


ਇਹ ਵੀ ਪੜ੍ਹੋ: 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਥੇਦਾਰ ਗੜਗੱਜ ਦੀ ਲੋਕਾਂ ਨੂੰ ਅਪੀਲ! 23 ਤੋਂ 29 ਨਵੰਬਰ ਤੱਕ ਹਰ ਸਿੱਖ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
