ਸੂਰਿਆ ਐਨਕਲੇਵ ਏਰੀਆ ''ਚ ਬਣ ਰਹੇ ਰੇਲਵੇ ਅੰਡਰ ਬ੍ਰਿਜ ਦਾ ਚੌਧਰੀ ਨੇ ਕੀਤਾ ਨਿਰੀਖਣ

Saturday, Jul 11, 2020 - 05:51 PM (IST)

ਸੂਰਿਆ ਐਨਕਲੇਵ ਏਰੀਆ ''ਚ ਬਣ ਰਹੇ ਰੇਲਵੇ ਅੰਡਰ ਬ੍ਰਿਜ ਦਾ ਚੌਧਰੀ ਨੇ ਕੀਤਾ ਨਿਰੀਖਣ

ਜਲੰਧਰ (ਸੋਨੂੰ)— ਕਾਂਗਰਸ ਦੇ ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ ਅੱਜ ਸੂਰਿਆ ਐਨਕਲੇਵ ਏਰੀਆ 'ਚ ਬਣ ਰਹੇ ਰੇਲਵੇ ਅੰਡਰ ਬ੍ਰਿਜ ਦਾ ਨਿਰੀਖਣ ਕਰਨ ਪਹੁੰਚੇ। ਨਿਰੀਖਣ ਕਰਨ ਦੌਰਾਨ ਸੰਤੋਖ ਸਿੰਘ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਢਾਈ ਕਰੋੜ ਦੀ ਲਾਗਤ ਦੇ ਨਾਲ ਇਹ ਅੰਡਰ ਬ੍ਰਿਜ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਮਾਣ ਦੇ ਬਾਅਦ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ।

PunjabKesari

ਉਨ੍ਹਾਂ ਕਿਹਾ ਕਿ ਲੋਕਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਇਹ ਪਰੇਸ਼ਾਨੀ ਚੱਲ ਰਹੀ ਸੀ ਅਤੇ ਆਉਣ ਵਾਲੇ 2 ਮਹੀਨਿਆਂ 'ਚ ਇਸ ਦਾ ਕੰਮ ਪੂਰਾ ਖਤਮ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ।


author

shivani attri

Content Editor

Related News