ਕਾਂਗਰਸ ਭਵਨ ''ਚ ਵਰਕਰਾਂ ਨੂੰ ਮਿਲੇ ਚੌਧਰੀ, ਸੁਣੀਆਂ ਦਿੱਕਤਾਂ

12/19/2019 6:07:28 PM

ਜਲੰਧਰ (ਚੋਪੜਾ)— ਸੰਸਦ ਮੈਂਬਰ ਸੰਤੋਖ ਚੌਧਰੀ ਨੇ ਬੀਤੇ ਦਿਨ ਕਾਂਗਰਸ ਭਵਨ 'ਚ ਬੈਠ ਕੇ ਕਾਂਗਰਸ ਵਰਕਰਾਂ ਅਤੇ ਆਮ ਜਨਤਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਉਨ੍ਹਾਂ ਦੀਆਂ ਦਿੱਕਤਾਂ ਨੂੰ ਜਾਣਿਆ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਵੀ ਮੌਜੂਦ ਰਹੇ। ਸੰਸਦ ਮੈਂਬਰ ਚੌਧਰੀ ਨੇ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਲੋਕਾਂ ਨੂੰ ਡੀ. ਓ. ਲੈਟਰ ਜਾਰੀ ਕੀਤੇ ਗਏ।

ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਉਹ ਕਾਂਗਰਸ ਭਵਨ 'ਚ ਬੈਠ ਕੇ ਕੰਮ ਕਰਨ ਦਾ ਜੋ ਬੀੜਾ ਚੁੱਕਿਆ ਹੈ, ਉਹ ਭਵਿੱਖ 'ਚ ਵੀ ਬਾ-ਦਸਤੂਰ ਜਾਰੀ ਰਹੇਗਾ। ਕਾਂਗਰਸ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਵੀ ਕਿਹਾ ਜਾਵੇਗਾ ਕਿ ਉਹ ਵੀ ਸੰਗਠਨ ਲਈ ਸਮਾਂ ਕੱਢਣ ਅਤੇ ਕਾਂਗਰਸ ਭਵਨ 'ਚ ਆ ਕੇ ਬੈਠਣਾ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਜਾਂ ਜ਼ਿਲੇ ਨਾਲ ਸਬੰਧਤ ਵਿਅਕਤੀ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਾਂਗਰਸ ਭਵਨ 'ਚ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ।


shivani attri

Content Editor

Related News