ਸੰਤ ਸੀਚੇਵਾਲ ਦੀ ਅਗਵਾਈ ''ਚ ਰਾਜੇਵਾਲ ਦੇ ਨੌਜਵਾਨਾਂ ਨੇ ਚੁੱਕਿਆ ਵਾਤਾਵਰਣ ਤਬਦੀਲੀ ਦਾ ਬੀੜਾ, ਲਗਾਏ 250 ਬੂਟੇ

07/17/2019 7:35:19 PM

ਸ਼ਾਹਕੋਟ (ਅਰੁਣ, ਕੁਲਜੀਤ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਸੰਭਾਲ ਲਈ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਰਾਜੇਵਾਲ ਖੁਰਦ ਅਤੇ ਸ਼ੇਰੇ ਪੰਜਾਬ ਮਾਹਾਰਾਜ ਰਣਜੀਤ ਸਿੰਘ ਸਪੋਰਟਸ ਕਲੱਬ ਰਾਜੇਵਾਲ ਵਲੋਂ 250 ਬੂਟੇ ਲਗਵਾਏ ਗਏ। ਇਸ ਮੌਕੇ ਦੋਵਾਂ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਬੂਟੇ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਵਾਤਾਵਰਣ ਲਗਾਤਾਰ ਗੰਧਲਾ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਰੁੱਖਾਂ ਨੂੰ ਬਚਾਉਣਾ ਤੇ ਪਾਲਣਾ ਅੱਜ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਰੁੱਖਾਂ ਦੇ ਨਾਲ ਹੀ ਵਾਤਾਵਰਣ 'ਚ ਤਬਦੀਲੀ ਆ ਸਕਦੀ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਦੋਵਾਂ ਕਲੱਬਾਂ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਨੂੰ ਸਮਰਪਿਤ ਬੂਟੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਤਹਿਤ ਅੱਜ ਰਾਜੇਵਾਲ ਤੇ ਰਾਜੇਵਾਲ ਖੁਰਦ ਵਿਖੇ 250 ਦੇ ਕਰੀਬ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਲਗਾਤਾਰ ਕੀਤੀ ਜਾਵੇਗੀ। ਕਲੱਬ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਦੀ ਸੇਵਾ ਸੰਤ ਸੀਚੇਵਾਲ ਵਲੋਂ ਕੀਤੀ ਗਈ ਹੈ। ਸੰਤ ਸੀਚੇਵਾਲ ਦੀ ਦੇਖ-ਰੇਖ 'ਚ ਸੀਚੇਵਾਲ ਵਿਖੇ ਚੱਲ ਰਹੀ ਨਰਸਰੀ ਮੁਫਤ 'ਚ ਬੂਟੇ ਹਰੇਕ ਨੂੰ ਉਪਲਬੱਧ ਕਰਵਾ ਰਹੀ ਹੈ। ਜਿਸ ਦਾ ਸਾਨੂੰ ਹਰੇਕ ਨੂੰ ਲਾਭ ਲੈਂਦੇ ਹੋਏ ਵੱਧ ਤੋਂ ਵੱਧ ਬੂਟੇ ਆਪਣੇ ਇਲਾਕੇ 'ਚ ਲਗਾਉਣੇ ਚਾਹੀਦੇ ਹਨ। ਇਸ ਮੌਕੇ ਦੋਵਾਂ ਕਲੱਬਾਂ ਦੇ ਸਮੂਹ ਮੈਂਬਰ ਹਾਜ਼ਰ ਸਨ।


Karan Kumar

Content Editor

Related News