ਪੰਜਾਬ 'ਚ ਪ੍ਰਦੂਸ਼ਣ ਖ਼ਿਲਾਫ਼ ਜੰਗ ਜਾਰੀ ਰਹੇਗੀ: ਸੰਤ ਬਲਬੀਰ ਸਿੰਘ ਸੀਚੇਵਾਲ

Wednesday, Oct 23, 2024 - 05:00 AM (IST)

ਪੰਜਾਬ 'ਚ ਪ੍ਰਦੂਸ਼ਣ ਖ਼ਿਲਾਫ਼ ਜੰਗ ਜਾਰੀ ਰਹੇਗੀ: ਸੰਤ ਬਲਬੀਰ ਸਿੰਘ ਸੀਚੇਵਾਲ

ਸੁਲਤਾਨਪੁਰ ਲੋਧੀ (ਧੀਰ)-ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਛੇੜੀ ਗਈ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ਼ ਹਵਾ, ਸਾਫ਼ ਪਾਣੀ ਅਤੇ ਸ਼ੁੱਧ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨ ਪੁਰ ਵਿੱਚ ਸੰਤ ਦਇਆ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਦਇਆ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸੰਘਿਆ ਡਰੇਨ ਵਿੱਚ ਸਾਫ਼ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਹੈ, ਉਹ ਜਾਰੀ ਰਹੇਗੀ। ਕਾਲਾ ਸੰਘਿਆ ਡਰੇਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ ‘ਤੇ ਕਾਫ਼ੀ ਹੱਦ ਤੱਕ ਰੋਕ ਲੱਗ ਗਈ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਹੋਏ ਪਿਓ-ਪੁੱਤ ਦੇ ਦੋਹਰੇ ਕਤਲ ਮਾਮਲੇ 'ਚ ਪੁਲਸ ਦਾ ਵੱਡਾ ਖ਼ੁਲਾਸਾ

ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪੀਰਦਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਦੋ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ। ਲੈਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰੱਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਹੋਇਆ ਹੈ। ਕਾਲਾ ਸੰਘਿਆ ਡਰੇਨ ਜਿਸ ਨੂੰ ਸਮਾਰਟ ਸਿਟੀ ਪ੍ਰਜੈਕਟ ਤਹਿਤ ਪੱਕਿਆ ਕੀਤਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ, ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਪੈਂਦਾ ਹੈ, ਜਿਹੜਾ ਹਰੀਕੇ ਪੱਤਣ ਤੋਂ ਨਹਿਰਾਂ ਰਾਹੀਂ ਰਾਜਸਥਾਨ ਅਤੇ ਮਾਲਵੇ ਵਿੱਚ ਜਾਂਦਾ ਹੈ, ਜਿੱਥੇ ਲੋਕ ਬਿਨ੍ਹਾਂ ਟਰੀਟ ਕੀਤੇ ਇਸ ਦਾ ਪਾਣੀ ਪੀਂਦੇ ਹਨ। ਰਾਜਸਥਾਨ ਦੇ 8 ਜਿਲ੍ਹਿਆਂ ਵਿੱਚ 2 ਕਰੋੜ ਲੋਕ ਇਸ ਪਾਣੀ ਦੀ ਵਰਤੋਂ ਕਰਦੇ ਹਨ। ਗੰਦੇ ਪਾਣੀਆਂ ਕਾਰਨ ਹੀ ਮਾਲਵਾ ਅਤੇ ਰਾਜਸਥਾਨ ਦੇ 8 ਜ਼ਿਲ੍ਹਿਆਂ 'ਚ ਲੋਕ ਕੈਂਸਰ ਸਮੇਤ ਹੋਰ ਭਿਆਨਕ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ। ਮਾਲਵੇ ਵਿੱਚ ਤਾਂ ਇਹ ਗੰਦਾ ਪਾਣੀ ਧਾਰਮਿਕ ਅਸਥਾਨਾਂ ਵਿੱਚ ਵੀ ਵਰਤਿਆ ਜਾਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆ ਅਤੇ ਨਦੀਆਂ ਕਿਸੇ ਵੇਲੇ ਸਾਫ਼ ਵਗਦੀਆਂ ਸਨ। ਇਨ੍ਹਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਅਤੇ ਖ਼ਾਸ ਕਰਕੇ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪਾਇਆ ਗਿਆ, ਜਿਸ ਨੂੰ ਰੋਕਣ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬਣਦੀ ਸੀ ਪਰ ਉਨ੍ਹਾਂ ਸਭ ਕੁਝ ਵੇਖਦਿਆ ਹੋਇਆ ਲਾਪ੍ਰਵਾਹੀ ਵਰਤੀ ਅਤੇ ਲੋਕਾਂ ਦੇ ਜਿਊਣ ਦੇ ਅਧਿਕਾਰ ਨੂੰ ਖੋਹਿਆ। ਇਸ ਮੌਕੇ ਸੰਤ ਦਇਆ ਸਿੰਘ ਦੀ ਯਾਦ ਵਿੱਚ ਵੱਡੀ ਪੱਧਰ ’ਤੇ ਬੂਟਿਆਂ ਦਾ ਪ੍ਰਸਾਦ ਵੀ ਵੰਡਿਆ ਗਿਆ। ਇਸ ਮੌਕੇ ਸੰਤ ਲੀਡਰ ਸਿੰਘ, ਸੰਤ ਅਮਰੀਕ ਸਿੰਘ, ਸੰਤ ਗੁਰਮੇਜ ਸਿੰਘ, ਮਹਾਤਮਾ ਮੁੰਨੀ ਅਤੇ ਹੋਰ ਮਹਾਂਪੁਰਸ਼ਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-  DGP ਗੌਰਵ ਯਾਦਵ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਨਸ਼ਿਆਂ 'ਤੇ ਕਾਬੂ ਪਾਉਣ ਲਈ ਬਣਾਈ ਰਣਨੀਤੀ 
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News