ਸੰਤ ਬਲਬੀਰ ਸਿੰਘ ਸੀਚੇਵਾਲ ''ਨਿਰਮਲਾ ਸੰਤ ਮੰਡਲ ਪੰਜਾਬ'' ਦੇ ਸਰਪ੍ਰਸਤ ਬਣੇ

Sunday, Jul 14, 2024 - 03:52 PM (IST)

ਸੁਲਤਾਨਪੁਰ ਲੋਧੀ (ਸੋਢੀ)- ਨਿਰਮਲਾ ਸੰਤ ਮੰਡਲ ਪੰਜਾਬ ਦੀ ਨਿਰਮਲ ਕੁਟੀਆ ਸੀਚੇਵਾਲ ਵਿੱਚ ਸਰਬਸਮੰਤੀ ਨਾਲ ਹੋਈ ਚੋਣ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜੱਥੇਬੰਦੀ ਦਾ ਚੇਅਰਮੈਨ-ਕਮ-ਸਰਪ੍ਰਸਤ ਬਣਾਇਆ ਗਿਆ ਹੈ, ਜਦਕਿ ਸੰਤ ਸੰਤੋਖ ਸਿੰਘ ਥੱਲੇਵਾਲ ਵਾਲਿਆਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਜੱਥੇਬੰਦੀ ਦੇ 40 ਤੋਂ ਵੱਧ ਮਹਾਂਪੁਰਸ਼ਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ ਸੀ। ਪ੍ਰੈੱਸ ਸਕੱਤਰ ਬਣੇ ਸੰਤ ਬਲਰਾਜ ਸਿੰਘ ਜਿਆਣ ਵਾਲਿਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੱਥੇਬੰਦੀ ਦੇ ਜਿਹੜੇ ਹੋਰ ਅਹੁਦੇਦਾਰ ਬਣਾਏ ਗਏ ਹਨ, ਉਨ੍ਹਾਂ ਵਿੱਚ ਸੰਤ ਜੀਤ ਸਿੰਘ ਅੰਮ੍ਰਿਤਸਰ ਵਾਲੇ ਜਨਰਲ ਸਕੱਤਰ ਬਣੇ ਹਨ। ਡੇਰਾ ਹਰਜੀ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਸਮਸ਼ੇਰ ਸਿੰਘ ਨੂੰ ਮੀਤ ਪ੍ਰਧਾਨ, ਸੰਤ ਭਗਵਾਨ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਹਰਜਿੰਦਰ ਸਿੰਘ ਚੂਸੇਵਾਲ ਜੱਥੇਬੰਦਕ ਸੱਕਤਰ ਅਤੇ ਸੰਤ ਹਰਵਿੰਦਰ ਸਿੰਘ ਚਿੱਬੜਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰਾਂ ਨਾਲ ਵੱਢਿਆ ਵਿਅਕਤੀ, ਵਜ੍ਹਾ ਜਾਣ ਹੋਵੋਗੇ ਹੈਰਾਨ

PunjabKesari

ਨਵੀਂ ਬਣੀ ਜੱਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਿਰਮਲ ਭੇਖ ਦੀ ਪੁਰਾਣੀ ਪ੍ਰਾਪੰਰਾ ਨੂੰ ਕਾਇਮ ਰੱਖਦਿਆ ਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਨਿਰਮਲ ਭੇਖ ਦੀਆਂ ਪ੍ਰਾਪੰਰਾਵਾਂ ਨੂੰ ਅੱਗੇ ਲਿਜਾਣ ਨਾਲ ਹੀ ਸਮਾਜ ਦਾ ਬਹੁ-ਪੱਖੀ ਸੁਧਾਰ ਕੀਤਾ ਜਾ ਸਕਦਾ ਹੈ। ਜਨਰਲ ਸਕੱਤਰ ਸੰਤ ਜੀਤ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਪਹਿਲਾ ਸਮਾਗਮ ਤਾਂ ਨਿਰਮਲਾ ਪੰਥ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈਂ ਦੀ 24ਵੀਂ ਵਰ੍ਹੇਗੰਢ ਨੂੰ ਸਾਰਾ ਸਾਲ ਨਿਰਮਲਾ ਡੇਰਿਆ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਪੰਜਾਬ ਵਿੱਚ ਵਾਤਾਵਰਨ ਦੀ ਚੇਤਨਾ ਪੈਦਾ ਕੀਤੀ ਹੈ। ਵੇਈਂ ਦੀ ਕਾਰ ਸੇਵਾ ਦੀ ਅਗਵਾਈ ਕਰਨ ਵਾਲੇ ਜੱਥੇਬੰਦੀ ਦੇ ਸਰਪ੍ਰਸ਼ਤ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲਾ ਭੇਖ ਦਾ ਸਨਮਾਨ ਦੁਨੀਆ ਵਿੱਚ ਵਧਾਇਆ ਹੈ।

ਲੋਕ ਇਕ ਵਾਰ ਫਿਰ ਭਗਵੇਂ ਬਸਤਰਾਂ ਵਾਲੇ ਸਾਧੂਆਂ ਦਾ ਸਨਮਾਨ ਕਰਨ ਲੱਗ ਪਏ ਹਨ ਇਹ ਇਕ ਵੱਡਾ ਬਦਲਾਅ ਹੈ। ਉਨ੍ਹਾਂ ਕਿਹਾ ਕਿ ਸਾਰਾ ਸਾਲ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਪੰਜਾਬ ਨੂੰ ਹਰਿਆ-ਭਰਿਆ ਕੀਤਾ ਜਾਵੇਗਾ। ਸੰਤ ਜੀਤ ਸਿੰਘ ਅੰਮ੍ਰਿਤਸਰ ਨੇ ਇਸ ਚੋਣ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਗੱਲ 'ਤੇ ਤੱਸਲੀ ਪ੍ਰਗਟਾਈ ਕਿ ਜੱਥੇਬੰਦੀ ਵਿੱਚ ਅਹੁਦਿਆਂ ਦੀ ਦੌੜ ਨਹੀਂ ਹੈ ਸਗੋਂ ਤਿਆਗ ਦੀ ਭਾਵਨਾ ਹੋਣ ਕਾਰਨ ਇਹ ਚੋਣ ਸਰਬਸਮੰਤੀ ਨਾਲ ਹੋਈ ਹੈ। ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਅਤੇ ਸ. ਜਰਨੈਲ ਸਿੰਘ ਗੜਦੀਵਾਲਾ ਤੋਂ ਇਲਾਵਾ ਹੋਰ ਵੀ ਸੰਤ ਮਹਾਂਪੁਰਖ ਮੌਜੂਦ ਰਹੇ।


ਇਹ ਵੀ ਪੜ੍ਹੋ- 40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News