ਡੇਰਾ ਸੰਤ ਬਾਬਾ ਰੰਗੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਰਾਮ ਜੀ ਦਾਸ ਦਾ ਦਿਹਾਂਤ

12/14/2019 7:34:12 PM

ਟਾਂਡਾ,(ਮੋਮੀ): ਡੇਰਾ ਸੰਤ ਬਾਬਾ ਰੰਗੀ ਰਾਮ ਜੀ ਜਾਜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਾਮ ਦਾਸ ਜੀ ਦਾ ਅੱਜ ਦਿਹਾਂਤ ਹੋ ਗਿਆ। ਸੰਤ ਬਾਬਾ ਰਾਮ ਜੀ ਦਾਸ ਕਰੀਬ 82 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਹੋਏ ਅਚਾਨਕ ਹੀ ਅਕਾਲ ਚਲਾਣੇ 'ਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲੇ, ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਬਾਬਾ ਰੌਸ਼ਨ ਸਿੰਘ ਜੀ,  ਸੰਤ ਬਾਬਾ ਮੱਖਣ ਸਿੰਘ ਟੂਟੋ ਮਜਾਰਾ, ਸੰਤ ਬਾਬਾ ਕਰਤਾਰ ਦਾਸ, ਸੰਤ ਬਾਬਾ ਜਸਵੰਤ ਸਿੰਘ ਠੱਕਰਵਾਲ, ਸੰਤ ਬਾਬਾ ਮੱਖਣ ਸਿੰਘ ਦਰੀਆ ਵਾਲੇ, ਸੰਤ ਬਾਬਾ ਨਰੇਸ਼ ਗਿਰ ਜੀ ਨੰਗਲ ਖੂੰਗਾ ਵਾਲੇ, ਸੰਤ ਬਾਬਾ ਜਸਪ੍ਰੀਤ ਸਿੰਘ ਟਾਂਡੇ ਵਾਲੇ ਸਮੇਤ ਕਈ ਹੋਰ ਸੰਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸੰਤਾਂ ਤੋਂ ਇਲਾਵਾ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਬੀਬੀ ਜਗੀਰ ਕੌਰ ਬੇਗੋਵਾਲ, ਅਰਵਿੰਦਰ ਸਿੰਘ ਰਸੂਲਪੁਰ, ਮੈਂਬਰ ਪੀ.ਏ.ਸੀ ਲਖਵਿੰਦਰ ਸਿੰਘ ਲੱਖੀ, ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ, ਬੀਬੀ ਸੁਖਦੇਵ ਕੌਰ ਸੱਲਾਂ, ਡਾ ਜਸਵਿੰਦਰ ਸਿੰਘ ਖੁਣਖੁਣ ਕਲਾਂ, ਜਥੇਦਾਰ ਗੁਰਨਾਮ ਸਿੰਘ ਸਹਿਬਾਜਪੁਰ,  ਕਮਲਜੀਤ ਸਿੰਘ ਕੁਲਾਰ, ਕੰਵਲਜੀਤ ਸਿੰਘ ਤੁਲੀ, ਸਰਬਜੀਤ ਸਿੰਘ ਮੋਮੀ, ਬਲਕਾਰ ਸਿੰਘ ਗਿਲਜੀਆਂ, ਭੁਪਿੰਦਰ ਸਿੰਘ ਜਲੰਧਰ, ਹਰਮੀਤ ਸਿੰਘ ਔਲਖ, ਜਸਵੀਰ ਸਿੰਘ ਰਾਜਾ, ਜਸਵਿੰਦਰ ਸਿੰਘ ਗੁਲਾਟੀ, ਜੋਗਿੰਦਰ ਸਿੰਘ ਗਿੱਲਜਆਂ, ਭਾਈ ਬਲਜਿੰਦਰ ਸਿੰਘ ਲੁਹਾਰਾਂ ਵਾਲੇ, ਵਰਿੰਦਰ ਸਿੰਘ ਜੀਆ ਨੱਥਾ, ਬਲਕਾਰ ਸਿੰਘ ਸਿੱਧੂ, ਅਵਤਾਰ ਸਿੰਘ ਬੌਬੀ, ਕਰਨੈਲ ਸਿੰਘ ਮਾਲਵਾ, ਡਾਕਟਰ ਬਲਵਿੰਦਰ ਸਿੰਘ ਮਰਵਾਹਾ, ਡਾ ਕੇਵਲ ਸਿੰਘ ਕਾਜਲ, ਜੰਗਵੀਰ ਸਿੰਘ ਰਸੂਲਪੁਰ ਡਾ ਅਮਰਦੀਪ ਸਿੰਘ, ਜਥੇਦਾਰ ਦਵਿੰਦਰ ਸਿੰਘ ਮੂਨਕਾਂ,ਸੁਖਵਿੰਦਰ ਸਿੰਘ ਮੂਨਕਾਂ, ਕੁਲਬੀਰ ਸਿੰਘ ਖੁਤਣ, ਮਨਮੋਹਨ ਸਿੰਘ ਮੁਲਤਾਨੀ, ਤਰਲੋਚਨ ਸਿੰਘ ਚੰਡੀਗੜ੍ਹ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਬਾਬਾ ਰਾਮ ਦਾਸ ਜੀ ਦਾ ਅੰਤਿਮ ਸੰਸਕਾਰ ਕੱਲ ਦੁਪਹਿਰ ਕਰੀਬ 2 ਵਜੇ ਡੇਰਾ ਜਾਜਾ ਵਿਖੇ ਕੀਤਾ ਜਾਵੇਗਾ।          


Related News