ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ

Monday, Nov 20, 2023 - 07:42 PM (IST)

ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ

ਗੋਰਾਇਆ (ਮਨੀਸ਼ ਬਾਵਾ)- ਨੈਸ਼ਨਲ ਹਾਈਵੇ 'ਤੇ ਗੁਰਾਇਆ ਨੇੜੇ ਐੱਚ.ਡੀ.ਐੱਫ.ਸੀ. ਬੈਂਕ ਕੋਲ ਅਚਾਨਕ ਇਕ ਸਾਂਬਰ ਆ ਗਿਆ। ਸਾਂਬਰ ਹਾਈਵੇਅ 'ਤੇ ਛਲਾਂਗਾਂ ਮਾਰ ਕੇ ਕਾਫ਼ੀ ਭੜਥੂ ਪਾ ਰਿਹਾ ਸੀ। ਇਸੇ ਦੌਰਾਨ ਸਾਂਬਰ ਫਗਵਾੜਾ ਵੱਲੋਂ ਆ ਰਹੇ ਇਕ ਸਕੂਟਰੀ ਸਵਾਰ 'ਚ ਸਾਹਮਣਿਓ ਜਾ ਵੱਜਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ- PM ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ, ਟਵੀਟ ਕਰ ਕੀਤਾ ਧੰਨਵਾਦ

PunjabKesari

ਇਸ ਤੋਂ ਇਲਾਵਾ ਸਾਂਬਰ ਨੇ ਇਕ ਮੋਟਰਸਾਈਕਲ ਅਤੇ ਤਿੰਨ ਗੱਡੀਆਂ 'ਚ ਵੀ ਟੱਕਰ ਮਾਰੀ, ਜਿਨ੍ਹਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਸਾਂਬਰ ਇਕ ਫੈਕਟਰੀ 'ਚ ਵੜ ਗਿਆ, ਜਿੱਥੇ ਕਾਫ਼ੀ ਮਿਹਨਤ- ਮਸ਼ੱਕਤ ਕਰਨ ਤੋਂ ਬਾਅਦ ਕਈ ਲੋਕਾਂ ਨੇ ਉਸ 'ਤੇ ਕਾਬੂ ਪਾਇਆ। ਪਰ ਉਹ ਸਾਂਬਰ ਉੱਥੋਂ ਵੀ ਬਚ ਨਿਕਲਿਆ ਤੇ ਭੱਜ ਕੇ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਬੇਸਮੈਂਟ 'ਚ ਵੜ ਗਿਆ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਆਖਿਰ ਉਸ ਨੂੰ ਕਾਬੂ ਕਰ ਲਿਆ ਗਿਆ। 

ਇਹ ਵੀ ਪੜ੍ਹੋ- ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News