ਗੁਰੂ ਜੀ ਦਾ ਪਰਿਵਾਰ ਵਿਛੜਨ ਦੀ ਯਾਦ ’ਚ ਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ
Saturday, Dec 21, 2024 - 12:55 PM (IST)
ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ਵਿਖੇ ਸਰਸਾ ਨਦੀ ਦੇ ਕਿਨਾਰੇ 'ਤੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਸਫ਼ਰ-ਏ-ਸ਼ਹਾਦਤ ਸਮਾਗਮ ਸ਼ਨੀਵਾਰ ਦੇਰ ਰਾਤ ਸ਼ੁਰੂ ਹੋ ਗਿਆ। ਇਸ ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਹਜੂਰੀ ਰਾਗੀ ਭਾਈ ਪਿੰਦਰ ਸਿੰਘ ਦੇ ਕੀਰਤਨੀ ਜਥੇ ਦੁਆਰਾ ਸ਼ਬਦ ਗਾਇਨ ਰਾਹੀਂ ਕੀਤੀ ਗਈ। ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਦੱਸਿਆ ਸਾਰੀ ਰਾਤ ਕੀਰਤਨ ਅਤੇ ਢਾਡੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਉਪਰੰਤ ਸਵੇਰੇ 6 ਵਜੇ ਤਿੰਨ ਪੈਦਲ ਅਤੇ ਘੋੜ ਸਵਾਰ ਮਾਰਚ ਰਵਾਨਾ ਹੋਏ, ਜਿਹੜੇ ਕਿ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ ਰਾਹੀਂ ਕੋਟ ਬਾਲਾ ਪਿੰਡ ਤੱਕ ਇਕੱਠੇ ਜਾਣਗੇ।
ਇਹ ਵੀ ਪੜ੍ਹੋ- ਅੱਜ ਚੁਣੀ ਜਾਵੇਗੀ ਜਲੰਧਰ ਸ਼ਹਿਰ ਦੀ 'ਸਰਕਾਰ', ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਪੋਲਿੰਗ
ਕੋਟ ਬਾਲਾ ਪਿੰਡ ਪੁੱਜ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ’ਚ ਸਜਾਇਆ ਜਾਣ ਵਾਲਾ ਘੋੜ ਸਵਾਰ ਮਾਰਚ ਸਰਸਾ ਨਦੀ ਪਾਰ ਕਰਨ ਉਪਰੰਤ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਲਿਕਪੁਰ ਅਤੇ ਕੋਟਲਾ ਨਿਹੰਗ ਪੁੱਜੇਗਾ, ਜਿਸ ਉਪਰੰਤ ਗੰਧੋਂ, ਰਾਜੇਮਾਜਰਾ, ਬ੍ਰਾਹਮਣਮਾਜਰਾ, ਬੂਰ ਮਾਜਰਾ, ਦੁੱਗਰੀ , ਕੋਟਲੀ, ਡਹਿਰ, ਮੁੰਡੀਆਂ, ਸੱਲੋਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਦੌਰਾਨ ਹੋਇਆ ਹੰਗਾਮਾ, ਪੁਲਸ ਨੇ ਕੀਤੀ ਬਲ ਦੀ ਵਰਤੋਂ
ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦੀ ਯਾਦ ’ਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਕੋਟ ਬਾਲਾ ਤੋਂ ਸਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਨਹਿਰ ਦੇ ਨਾਲ-ਨਾਲ ਜਾ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਉਪਰੰਤ ਦਬੁਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ ਕਟਲੀ ਹੁੰਦਾ ਹੋਇਆ ਰੂਪਨਗਰ ਪੁੱਜੇਗਾ। ਇਸੇ ਤਰ੍ਹਾਂ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੱਢਿਆ ਜਾਣ ਵਾਲਾ ਸਫ਼ਰ-ਏ-ਸ਼ਹਾਦਤ ਪੈਦਲ ਮਾਰਚ ਪਹਿਲਾਂ ਦੀ ਤਰ੍ਹਾਂ ਹੀ ਕੋਟ ਬਾਲਾ ਤੋਂ ਆਸ ਪੁਰ ਪਿੰਡ ਰਾਹੀਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰ ਕੇ ਰਣਜੀਤ ਪੁਰਾ ਫੰਦੀ ਅਤੇ ਫਿਰ ਕੁੰਮਾਂ ਮਾਸਕੀ ਪੁੱਜ ਕੇ ਸਮਾਪਤ ਹੋਵੇਗਾ। ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਗੁਰੂ ਜੀ ਦਾ ਪਰਿਵਾਰ ਵਿਛੜਨ ਦੀ ਯਾਦ ਨੂੰ ਸਮਰਪਿਤ ਇਸ ਸਫਰ-ਏ-ਸ਼ਹਾਦਤ ਮਾਰਗ ਲਈ ਉਹੀ ਪੁਰਾਣੇ ਅਤੇ ਉਬੜ-ਖਾਬੜ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀ ਗੁਰੂ ਜੀ ਗਏ ਸਨ।
ਇਹ ਵੀ ਪੜ੍ਹੋ- ਪੋਲਿੰਗ ਦੌਰਾਨ MLA ਦੀ ਕਾਂਗਰਸੀ ਆਗੂ ਨਾਲ ਖੜ੍ਹਕੀ, ਗਰਮਾਇਆ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8