ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਵਾਸਤੇ ਠੋਸ ਯਤਨ ਕਰਨ ਲਈ ਰੂਪਨਗਰ ਜ਼ਿਲ੍ਹਾ ਬਣਿਆ ਮੋਹਰੀ

Monday, Nov 20, 2023 - 05:30 PM (IST)

ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਵਾਸਤੇ ਠੋਸ ਯਤਨ ਕਰਨ ਲਈ ਰੂਪਨਗਰ ਜ਼ਿਲ੍ਹਾ ਬਣਿਆ ਮੋਹਰੀ

ਰੂਪਨਗਰ (ਵਿਜੇ)- ਪਰਾਲੀ ਸਾੜਨ ਵਿਰੁੱਧ ਜਾਰੀ ਮੁਹਿੰਮ ’ਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਨੇ ਨਾ ਸਿਰਫ਼ ਬੇਮਿਸਾਲ ਸਫ਼ਲਤਾ ਹਾਸਲ ਕੀਤੀ, ਸਗੋਂ ਇਸ ਮੁੱਦੇ ਨਾਲ ਨਜਿੱਠਣ ਲਈ ਨਵੀਨਤਾਕਾਰੀ ਪਹੁੰਚ ਵੀ ਅਪਣਾਈ ਹੈ। ਇਨ੍ਹਾਂ ਯਤਨਾਂ ਦੀ ਅਗਵਾਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (ਆਈ. ਏ. ਐੱਸ.) ਕਰ ਰਹੇ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਸਹਿਯੋਗ ਸਣੇ, ਤਕਨੀਕੀ ਪਹੁੰਚ ਦੇ ਸੁਮੇਲ ਨਾਲ ਪਰਾਲੀ ਸਾੜਨ ਦੇ ਮੂਲ ਕਾਰਨਾਂ ਨੂੰ ਨੱਥ ਪਾਈ ਹੈ। ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਯਤਨਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤੀਆਂ ਜਾ ਰਹੀਆਂ ਮੁੱਖ ਰਣਨੀਤੀਆਂ ’ਚੋਂ ਇਕ ਹੈ ਖੇਤਾਂ ’ਚ ਮਸ਼ੀਨਰੀ ਦੀ ਕੁਸ਼ਲ ਵਰਤੋਂ। ਪ੍ਰਸ਼ਾਸਨ ਨੇ ਬੇਲਰਾਂ ਦੀ ਸਪਲਾਈ ਅਤੇ ਮੰਗ ਦੇ ਪ੍ਰਬੰਧਨ ਲਈ ਰੀਅਲ-ਟਾਈਮ ਡੇਟਾ ਇਕੱਤਰ ਕਰ ਕੇ ਇਕ ਸੁਚਾਰੂ ਪ੍ਰਣਾਲੀ ਨੂੰ ਯਕੀਨੀ ਬਣਾਇਆ। ਮਸ਼ੀਨਰੀ ਦੀ ਪ੍ਰਭਾਵਸ਼ਾਲੀ ਵੰਡ ਅਤੇ ਕਿਸਾਨਾਂ ਲਈ ਉਡੀਕ ਦੇ ਸਮੇਂ ਨੂੰ ਘਟਾਉਂਦਿਆਂ ਇਹ ਪਹਿਲਕਦਮੀ ਵਧੇਰੇ ਸਹਾਈ ਸਿੱਧ ਹੋਈ। ਉਨ੍ਹਾਂ ਦੱਸਿਆ ਕਿ ਸੰਭਾਵਿਤ ਪਿੰਡਾਂ ਲਈ ਨਿਯੁਕਤ ਕੀਤੇ 25 ਨੋਡਲ ਅਫ਼ਸਰਾਂ ਦੇ ਨਾਲ ਸਬ-ਡਿਵੀਜ਼ਨ ਟੀਮਾਂ ਦੀ ਸਥਾਪਨਾ ਨੇ ਇਸ ਸਬੰਧੀ ਸੁਚਾਰੂ ਰਣਨੀਤੀ ਨੂੰ ਯਕੀਨੀ ਬਣਾਇਆ। 85 ਨੋਡਲ ਅਫ਼ਸਰਾਂ ਅਤੇ 51 ਕਲੱਸਟਰ ਅਫਸਰਾਂ ਦੇ ਨਾਲ ਰੂਪਨਗਰ ਜ਼ਿਲਾ ਇਸ ਸਮੱਸਿਆਂ ਨੂੰ ਵੱਡੇ ਪੱਧਰ ’ਤੇ ਹੱਲ ਕਰਨ ’ਚ ਕਾਮਯਾਬ ਰਿਹਾ ਹੈ।

ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਰੂਪਨਗਰ ਜ਼ਿਲੇ ਵੱਲੋਂ ਹਰੇਕ ਪਿੰਡ ਵਿੱਚ ਘੱਟੋ-ਘੱਟ ਤਿੰਨ ਵਾਰ ਕ੍ਰਿਸ਼ੀ ਚੌਪਾਲਾਂ ਦਾ ਆਯੋਜਨ ਕੀਤਾ ਗਿਆ। 6 ਮਹੀਨੇ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਕ੍ਰਿਸ਼ੀ ਚੌਪਾਲਾਂ, ਜੋ ਇਸ ਸਮੇਂ ਵੀ ਜਾਰੀ ਹਨ, ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਅਭਿਆਸਾਂ (ਬੇਲਰ ਦੀ ਵਰਤੋਂ ’ਤੇ ਕੇਂਦਰਿਤ) ਦੇ ਲਾਭਾਂ ਨੂੰ ਸਮਝਣ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ। ਜਾਗਰੂਕਤਾ ਫੈਲਾਉਣ ਲਈ ਕਿਸਾਨ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਡਿਪਟੀ ਕਮਿਸ਼ਨਰ ਨੇ ਨਿੱਜੀ ਤੌਰ ’ਤੇ ਛੋਟੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਵੇਂ ਤਰੀਕੇ ਅਪਣਾਉਣ ਬਾਰੇ ਸੇਧ ਪ੍ਰਦਾਨ ਦਿੱਤੀ।

ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਐੱਲ., ਤਹਿਸੀਲਦਾਰਾਂ, ਡੀ. ਐੱਸ. ਪੀ. ਤੋਂ ਲੈ ਕੇ ਹਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਸ਼ਾਸਨ ਅਤੇ ਕਿਸਾਨ ਭਾਈਚਾਰੇ ਦਰਮਿਆਨ ਨਿਰੰਤਰ ਰਾਬਤਾ ਕਾਇਮ ਕਰਦਿਆਂ ਜਨ ਸੁਣਵਾਈ ਕੈਂਪਾਂ ’ਚ ਨਿਯਮਤ ਹਾਜ਼ਰੀ ਲਵਾਈ। ਪਰਾਲੀ ਨਾ ਸਾਡ਼ਨ ਵਾਲੇ ਕਿਸਾਨਾਂ ਦੇ ਸਕਾਰਾਤਮਕ ਹੁੰਗਾਰੇ ਅਤੇ ਸਫ਼ਲ ਤਜ਼ਰਬਿਆਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ ਮਸ਼ੀਨਰੀ ਦੀ ਵਰਤੋਂ ਲਈ ਆਪਣੀ ਵਾਰੀ ਵਾਸਤੇ 7-10 ਦਿਨ ਤੱਕ ਦੀ ਉਡੀਕ ਵੀ ਧੀਰਜ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬਹੁ-ਪੱਖੀ ਪਹੁੰਚ ਦੇ ਨਤੀਜੇ ਵਜੋਂ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਭਾਰੀ ਕਮੀ ਆਈ, ਜਿਸ ਦੇ ਨਤੀਜੇ ਵਜੋਂ 2022 ’ਚ 246 ਅਤੇ 2021 ’ਚ 307 ਦੇ ਮੁਕਾਬਲੇ ਇਸ ਸਾਲ ਸਿਰਫ਼ 46 ਮਾਮਲੇ ਹੀ ਰਿਪੋਰਟ ਕੀਤੇ ਗਏ।

ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਇਸ ਸਮੱਸਿਆ ਦੇ ਹੱਲ ਲਈ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ, ਕਿਸਾਨਾਂ ਅਤੇ ਤਕਨਾਲੋਜੀ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਦੀ ਮਿਸਾਲ ਬਣ ਕੇ ਉੱਭਰਿਆ ਹੈ, ਜਿਸ ਨੇ ਵਾਤਾਵਰਣ-ਪੱਖੀ ਅਤੇ ਟਿਕਾਊ ਖੇਤੀ ਅਭਿਆਸਾਂ ਲਈ ਆਪਣੀ ਸਮਰੱਥਾ ਨੂੰ ਬਾਖੂਬੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਦੀ ਪਰਾਲੀ ਸਾਡ਼ਨ ਦੀ ਮੁਹਿੰਮ ’ਚ ਰੂਪਨਗਰ ਜ਼ਿਲਾ ਮੋਹਰੀ ਬਣ ਕੇ ਉਭਰਿਆ ਪ੍ਰਸ਼ਾਸਨ ਵੱਲੋਂ ਠੋਸ ਅਤੇ ਨਵੀਨਤਾਕਾਰੀ ਯਤਨਾਂ ਅਤੇ ਆਪਸੀ ਸਹਿਯੋਗ ਦੀ ਮਿਸਾਲ ਕਾਇਮ ਕਰਦਿਆਂ ਪੰਜਾਬ ਵਿਚ ਰੂਪਨਗਰ ਜ਼ਿਲੇ ਨੇ ਇਸ ਸਾਲ ਪਰਾਲੀ ਸਾਡ਼ਨ ਦੀਆਂ ਮਾਮਲਿਆਂ ਨੂੰ ਘਟਾਉਣ ਲਈ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਜਿਸ ਸਦਕਾ ਪਰਾਲੀ ਸਾਡ਼ਨ ਨਾਲ ਜੁਡ਼ੀਆਂ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਮਿਸ਼ਨਰੀ ਪਹੁੰਚ ਅਪਣਾਈ ਹੈ, ਜਿਸ ਨਾਲ ਰੂਪਨਗਰ ਜ਼ਿਲਾ ਵਾਤਾਵਰਣ ਨੂੰ ਬਚਾਉਣ ਦੀ ਇਸ ਮੁਹਿੰਮ ’ਚ ਮੋਹਰੀ ਬਣ ਕੇ ਉੱਭਰਿਆ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਪਰਾਲੀ ਪ੍ਰਬੰਧਨ ਸਬੰਧੀ ਪੇਚੀਦਗੀਆਂ ਨੂੰ ਹੱਲ ਕਰਨ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ। ਕਿਸਾਨਾਂ ਨੂੰ ਦਿੱਤੇ ਗਏ ਭਰੋਸੇ ਅਤੇ ਖੇਤਾਂ ’ਚ ਬੇਲਰ ਦੇ ਫਾਇਦਿਆਂ ਨੂੰ ਦੇਖ ਕੇ ਬੇਲਰਾਂ ਦੀ ਸਮੇਂ ਸਿਰ ਉਪਲਬਧਤਾ ਸਬੰਧੀ ਸੁਰੂਆਤੀ ਸ਼ੰਕਿਆਂ ਨੂੰ ਵਿਸ਼ਵਾਸ ’ਚ ਬਦਲਣ ’ਚ ਦੇਰ ਨਹੀਂ ਲੱਗੀ। ਡਿਪਟੀ ਕਮਿਸ਼ਨਰ ਦੀ ਸਰਗਰਮ ਪਹੁੰਚ ਨੇ ਸੁਚਾਰੂ ਢੰਗ ਨਾਲ ਮਸ਼ੀਨਰੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਂਦਿਆਂ ਲੋਕਾਂ ਦਾ ਵਿਸ਼ਵਾਸ ਜਿੱਤਿਆ। ਉਨ੍ਹਾਂ ਦੱਸਿਆ ਕਿ ਕੇਵਲ 20 ਬੇਲਰਾਂ ਨਾਲ 1 ਲੱਖ ਏਕੜ ਜ਼ਮੀਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਪੂਰਾ ਕਰਨ ਲਈ ਡਾ. ਯਾਦਵ ਨੇ ਖੇਤੀਬਾਡ਼ੀ ਦਫਤਰ ਅਤੇ ਬਲਾਕ ਪੱਧਰੀ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਜ਼ਰੀਏ ਕੰਮ ਕੀਤਾ। ਉਨ੍ਹਾਂ ਨੇ ਮਕੈਨੀਕਲ ਮੁੱਦਿਆਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਇਆ। ਇਸ ਮੌਕੇ ਉਨ੍ਹਾਂ ਮਿੱਟੀ ਦੀ ਸਿਹਤ ਅਤੇ ਹਵਾ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖਣ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News