ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਪੀੜਤ 64 ਸਾਲਾ ਵਿਅਕਤੀ ਦੀ ਮੌਤ, 41 ਨਵੇਂ ਮਾਮਲਿਆਂ ਦੀ ਪੁਸ਼ਟੀ

Saturday, Sep 26, 2020 - 01:30 AM (IST)

ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਪੀੜਤ 64 ਸਾਲਾ ਵਿਅਕਤੀ ਦੀ ਮੌਤ, 41 ਨਵੇਂ ਮਾਮਲਿਆਂ ਦੀ ਪੁਸ਼ਟੀ

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ 'ਚ ਅੱਜ ਕੋਰੋਨਾ ਸੰਕ੍ਰਮਿਤ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 41 ਕੋਰੋਨਾ ਪਾਜ਼ੇਟਿਵ  ਨਵੇਂ ਮਰੀਜ਼ ਸਾਹਮਣੇ ਆਏ, ਜਿਸ ਨਾਲ ਰੂਪਨਗਰ ਜ਼ਿਲੇ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 542 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ 'ਚ 45780 ਸੈਂਪਲ ਲਏ ਗਏ ਜਿਨ੍ਹਾਂ 'ਚ 43585 ਦੀ ਰਿਪੋਰਟ ਨੈਗੇਟਿਵ ਆਈ ਜਦਕਿ 719 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 1920 ਲੋਕ ਕੋਰੋਨਾ ਤੋ ਸੰਕ੍ਰਮਿਤ ਹੋ ਚੁੱਕੇ ਹਨ ਅਤੇ 1311 ਠੀਕ ਵੀ ਹੋਏ ਹਨ। ਕੋਰੋਨਾ ਨਾਲ ਜੰਗ ਜਿੱਤ ਚੁੱਕੇ 42 ਲੋਕਾਂ ਨੂੰ ਅੱਜ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕਰੋਨਾ ਕਾਰਣ ਅੱਜ ਹੋਈ ਇਕ ਮੌਤ ਦੇ ਨਾਲ ਹੁਣ ਤੱਕ ਕੋਰੋਨਾ ਸੰਕ੍ਰਮਿਤ ਵਿਅਕਤੀਆਂ ਦੀ ਮੌਤ ਦਾ ਅੰਕੜਾ ਜ਼ਿਲੇ 'ਚ 67 ਤੱਕ ਪੁੱਜ ਗਿਆ ਹੈ।
ਸਿਹਤ ਵਿਭਾਗ ਦੁਆਰਾ ਅੱਜ 540 ਸੈਂਪਲ ਵੀ ਲਏ ਗਏ। ਕੋਰੋਨਾ ਕਾਰਣ ਅੱਜ 64 ਸਾਲਾ ਨੰਗਲ ਨਿਵਾਸੀ ਦੀ ਮੌਤ ਹੋਈ ਜੋ ਕਿ ਕੋਰੋਨਾ ਸੰਕ੍ਰਮਿਤ ਤੋਂ ਇਲਾਵਾ ਦਿਲ ਦੀ ਬੀਮਾਰੀ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਸੀ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲੇ 'ਚ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਰੂਪਨਗਰ ਤੋਂ 10, ਨੰਗਲ ਤੋਂ 10, ਸ੍ਰੀ ਅਨੰਦਪੁਰ ਸਾਹਿਬ ਤੋਂ 8, ਮੋਰਿੰਡਾ ਤੋਂ 2, ਭਰਤਗੜ੍ਹ ਤੋਂ 7, ਸ੍ਰੀ ਚਮਕੌਰ ਸਾਹਿਬ ਤੋਂ 3 ਅਤੇ ਨੂਰਪੁਰਬੇਦੀ ਤੋਂ 1 ਵਿਅਕਤੀ ਸ਼ਾਮਲ ਹੈ।


author

Deepak Kumar

Content Editor

Related News