ਰੂਪਨਗਰ ਤੋਂ 147 ਮਾਈਗਰੇਟ ਵਿਦਿਆਰਥੀਆਂ ਦੀ ਹੋਈ ਘਰ ਵਾਪਸੀ : ਡਿਪਟੀ ਕਮਿਸ਼ਨਰ

05/05/2020 7:00:18 PM

ਰੂਪਨਗਰ,(ਸੱਜਣ ਸੈਣੀ) : ਕਰਫਿਊ ਤੇ ਲਾਕਡਾਊਨ ਦੌਰਾਨ ਪਿਛਲੇ 2 ਦਿਨਾਂ 'ਚ ਰੂਪਨਗਰ ਪ੍ਰਸ਼ਾਸਨ ਵਲੋਂ ਹਿਮਾਚਲ ਪ੍ਰਦੇਸ਼ ਦੇ 147 ਵਿਦਿਆਰਥੀਆਂ ਨੂੰ ਹਿਮਾਚਲ ਸਰਕਾਰ ਦੀ ਪ੍ਰਵਾਨਗੀ ਦੇ ਅਨੁਸਾਰ ਮੈਡੀਕਲ ਸਕਰੀਨਿੰਗ ਕਰਵਾ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਭਵਨ ਵਿਖੇ ਭੇਜਿਆ ਗਿਆ ਹੈ। ਜਿਥੋਂ ਉਨ੍ਹਾਂ ਨੂੰ ਆਪਣੇ ਜਿਲ੍ਹਿਆ 'ਚ ਸਥਿਤ ਘਰਾਂ 'ਚ ਭੇਜ ਦਿੱਤਾ ਜਾਵੇਗਾ। ਕਰਫਿਊ ਤੇ ਲਾਕਡਾਊਨ ਦੌਰਾਨ ਪਿਛਲੇ 2 ਦਿਨਾਂ 'ਚ ਰੂਪਨਗਰ ਪ੍ਰਸ਼ਾਸਨ ਵਲੋਂ ਹਿਮਾਚਲ ਪ੍ਰਦੇਸ਼ ਦੇ 147 ਵਿਦਿਆਰਥੀਆਂ ਨੂੰ ਹਿਮਾਚਲ ਸਰਕਾਰ ਦੀ ਪ੍ਰਵਾਨਗੀ ਦੇ ਅਨੁਸਾਰ ਮੈਡੀਕਲ ਸਕਰੀਨਿੰਗ ਕਰਵਾ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਭਵਨ ਵਿਖੇ ਭੇਜਿਆ ਗਿਆ ਹੈ, ਜਿਥੇ ਉਨ੍ਹਾਂ ਨੂੰ ਆਪਣੇ ਜਿਲ੍ਹਿਆ 'ਚ ਸਥਿਤ ਘਰਾਂ 'ਚ ਭੇਜ ਦਿੱਤਾ ਜਾਵੇਗਾ। ਘਰ ਵਾਪਸੀ ਕਰ ਰਹੇ ਵਿਦਿਆਰਥੀਆਂ ਵੱਲੋਂ ਰੂਪਨਗਰ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਗਿਆ ।

ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ 4900 ਮਾਈਗਰੇਟ ਹਨ ਜੋ ਲਾਕਡਾਊਨ ਕਾਰਨ ਜ਼ਿਲ੍ਹੇ 'ਚ ਫਸੇ ਹੋਏ ਹਨ। ਉਨ੍ਹਾਂ ਦਾ ਡੇਟਾ ਜ਼ਿਲ੍ਹਾ ਅਤੇ ਸਟੇਟ ਵਾਇਸ ਤਿਆਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਦੂਜੇ ਰਾਜਾਂ ਦੀ ਪ੍ਰਵਾਨਗੀ ਮਿਲਦੇ ਸਾਰ ਹੀ ਜਲਦ ਤੋਂ ਜਲਦ ਉਨ੍ਹਾਂ ਦੇ ਆਪਣੇ ਘਰਾਂ 'ਚ ਭੇਜ ਦਿੱਤਾ ਜਾਵੇਗਾ।


Deepak Kumar

Content Editor

Related News