ਏਸ਼ੀਆ ਜੇਤੂ ਖਿਡਾਰੀ ਦਾ ਟਾਂਡਾ ਵਿਖੇ ਸੰਸਥਾਵਾਂ ਕਰਨਗੀਆਂ ਭਰਵਾਂ ਸਵਾਗਤ

Wednesday, Dec 11, 2019 - 04:15 PM (IST)

ਏਸ਼ੀਆ ਜੇਤੂ ਖਿਡਾਰੀ ਦਾ ਟਾਂਡਾ ਵਿਖੇ ਸੰਸਥਾਵਾਂ ਕਰਨਗੀਆਂ ਭਰਵਾਂ ਸਵਾਗਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੋਰੀਆ 'ਚ ਰੋਇੰਗ (ਕਿਸ਼ਤੀ ਚਲਾਉਣ) ਦੇ ਏਸ਼ੀਆ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਦਾ ਹਿੱਸਾ ਪਿੰਡ ਖੁਣਖੁਣ ਕਲਾਂ ਦੇ ਨੌਜਵਾਨ ਇਕਬਾਲ ਸਿੰਘ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕੇ ਦੀਆਂ ਖੇਡ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। 
ਆਰਮੀ 'ਚ ਸੇਵਾਵਾਂ ਦੇ ਰਹੇ ਏਸ਼ੀਆ ਮੈਡਲ ਜੇਤੂ ਇਕਬਾਲ ਸਿੰਘ ਦੇ ਦਾਦਾ ਸੇਵਾਮੁਕਤ ਬੀ. ਪੀ. ਈ. ਓ. ਕੇਵਲ ਸਿੰਘ ਅਤੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਕਬਾਲ ਰੇਲ ਗੱਡੀ ਰਾਹੀਂ 12 ਦਸੰਬਰ ਨੂੰ ਦੁਪਹਿਰ 1.30 ਵਜੇ ਟਾਂਡਾ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੇਗਾ ਜਿੱਥੇ ਸੰਸਥਾਵਾ ਵੱਲੋਂ ਸਨਮਾਨ ਹੋਵੇਗਾ। ਇਸ ਤੋਂ ਬਾਅਦ ਉਸ ਨੂੰ ਓਪਨ ਜੀਪ 'ਚ ਜੇਤੂ ਰੈਲੀ ਦੇ ਰੂਪ 'ਚ ਪਿੰਡ ਲਿਆਂਦਾ ਜਾਵੇਗਾ।

ਇਸ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸਿੰਘ ਗਿਲਜੀਆਂ, ਡੀ. ਸੀ. ਈਸ਼ਾ ਕਾਲੀਆ, ਜ਼ਿਲਾ ਖੇਡ ਅਫਸਰ ਅਨੂਪ ਕੁਮਾਰ ਅਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਇਕਬਾਲ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


author

shivani attri

Content Editor

Related News