ਜਲੰਧਰ: ਥਾਣੇ ਤੋਂ ਕੁਝ ਹੀ ਦੂਰੀ ’ਤੇ ਲੁੱਟ, ਲੁਟੇਰੇ ਕੁੜੀਆਂ ਦੇ ਹੱਥਾਂ ''ਚੋਂ ਮੋਬਾਇਲ ਖੋਹ ਕੇ ਹੋਏ ਫਰਾਰ

01/30/2023 11:46:28 AM

ਜਲੰਧਰ (ਜ. ਬ.)-ਥਾਣਾ ਰਾਮਾ ਮੰਡੀ ਤੋਂ ਥੋੜ੍ਹੀ ਦੂਰੀ ’ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਦੋ ਐਕਟਿਵਾ ਸਵਾਰ ਕੁੜੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਦੋਵਾਂ ਕੁੜੀਆਂ ਦੇ ਹੱਥਾਂ ਵਿਚ ਫੜੇ ਮੋਬਾਇਲ ਫੋਨ ਸ਼ਰੇਆਮ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾ ਅਮਰੀਕ ਨਗਰ ਵਾਸੀ ਸੋਨਿਕਾ ਅਤੇ ਬਸ਼ੀਰਪੁਰਾ ਝਾਂਸੀ ਕਾਲੋਨੀ ਵਾਸੀ ਹੇਮਾ ਨੇ ਦੱਸਿਆ ਿਕ ਉਹ ਦੋਵੇਂ ਥਾਣੇ ਦੇ ਨੇੜੇ ਇਕ ਬਿੳੂਟੀ ਪਾਰਲਰ ਵਿਚ ਕੰਮ ਕਰਦੀਆਂ ਹਨ। ਦੁਪਹਿਰ 2 ਵਜੇ ਖਾਣਾ ਖਾਣ ਲਈ ਉਹ ਘਰ ਨੂੰ ਜਾ ਰਹੀਆਂ ਸਨ। ਜਿਵੇਂ ਹੀ ਉਹ ਥਾਣੇ ਦੇ ਨੇੜੇ ਪਾਰਕ ਦੇ ਬਾਹਰ ਪਹੁੰਚੀਆਂ ਤਾਂ ਇਸ ਦੌਰਾਨ ਉਹ ਫੋਨ ਸੁਣਨ ਲਈ ਰੁਕ ਗਈਆਂ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਵਾਲ, ਪੰਜਾਬ ’ਤੇ ਕਿਵੇਂ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ

ਕੁਝ ਸਮੇਂ ਬਾਅਦ ਸਾਹਮਣਿਓਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਬੇਖ਼ੌਫ਼ ਉਨ੍ਹਾਂ ਦੇ ਹੱਥ ਵਿਚ ਫੜੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਕੁੜੀਆਂ ਨੇ ਲੁਟੇਰਿਆਂ ਨੂੰ ਫੜਨ ਲਈ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪੀੜਤਾਂ ਵੱਲੋਂ ਇਸ ਸਬੰਧੀ ਥਾਣਾ ਰਾਮਾ ਮੰਡੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਦੱਸਿਆ ਿਕ ਸ਼ਿਕਾਇਤ ਮਿਲ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਇਲਾਕੇ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News