ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ''ਤੇ ਦੋ ਵਿਅਕਤੀਆਂ ਨੂੰ ਲੁੱਟਿਆ
Friday, Feb 14, 2025 - 06:35 PM (IST)
![ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ''ਤੇ ਦੋ ਵਿਅਕਤੀਆਂ ਨੂੰ ਲੁੱਟਿਆ](https://static.jagbani.com/multimedia/2024_7image_23_23_408799414robbery.jpg)
ਬੰਗਾ/ਨਵਾਂਸ਼ਹਿਰ (ਰਾਕੇਸ਼ ਅਰੋੜਾ)- ਇਥੋਂ ਦੇ ਨਜ਼ਦੀਕੀ ਪਿੰਡ ਕਰੀਹਾ ਵਿਖੇ ਦੇਰ ਰਾਤ ਦੋ ਮੋਟਰਸਾਈਕਲ ਲੁਟੇਰਿਆਂ ਵੱਲੋਂ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਰੀਹਾ ਨਿਵਾਸੀ ਅਰੁਣ ਕੁਮਾਰ ਪੁੱਤਰ ਅ੍ਰੰਮਿਤ ਲਾਲ ਨਿਵਾਸੀ ਕਰੀਹਾ ਨਵਾਂਸ਼ਹਿਰ ਪੁਰਾਣੀ ਦਾਣਾ ਮੰਡੀ ਦੇ ਬਾਹਰ ਗੇਟ ਨਜ਼ਦੀਕ ਇਕ ਕਰਿਆਨੇ ਦੀ ਦੁਕਾਨ ਕਰਦਾ ਹੈ। ਉਹ ਦੇਰ ਰਾਤ ਪੋਣੇ ਕੁ ਅੱਠ ਵਜੇ ਦੇ ਕਰੀਬ ਆਪਣੀ ਦੁਕਾਨ ਨੂੰ ਬੰਦ ਕਰਕੇ ਆਪਣੀ ਐਕਟਿਵਾ ਸਕੂਟਰ 'ਤੇ ਸਵਾਰ ਹੋ ਘਰ ਪਰਤ ਰਿਹਾ ਸੀ। ਇਹ ਜਿਵੇਂ ਹੀ ਪਿੰਡ ਮੱਲਪੁਰ ਰਾਹੀ ਆਪਣੇ ਪਿੰਡ ਕਰੀਹਾਂ ਦੇ ਬਣੇ ਗੇਟ ਨਜ਼ਦੀਕ ਪੁੱਜਾ ਤਾਂ ਪਿੱਛੇ ਤੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਉਸ ਦੇ ਸਕੂਟਰ ਅੱਗੇ ਆਪਣਾ ਮੋਟਰਸਾਈਕਲ ਲਗਾ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਕਿਹਾ ਕਿ ਉਸ ਪਾਸ ਜੋ ਕੁਝ ਵੀ ਹੈ, ਉਹ ਉਨ੍ਹਾਂ ਨੂੰ ਦੇ ਦੇਵੇ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਟਰੈਵਲ ਏਜੰਟਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਉਸ ਨੇ ਦੱਸਿਆ ਉਨ੍ਹਾਂ ਕੋਲ ਤੇਜ਼ਧਾਰ ਦਾਤਰ ਟਾਈਪ ਹਥਿਆਰ ਅਤੇ ਇਕ ਛੋਟਾ ਡੰਡਾ ਸੀ ਅਤੇ ਉਕਤ ਡੰਡਾ ਉਨ੍ਹਾਂ ਨੇ ਉਸ ਦੀ ਪਿੱਠ 'ਤੇ ਦੋ ਤਿੰਨ ਵਾਰ ਮਾਰਿਆ ਅਤੇ ਫਿਰ ਉਸ ਦੇ ਪਹਿਨੇ ਹੋਏ ਕੁੜਤੇ ਦੀ ਜੇਬ ਸਣੇ ਹੀ ਉਸ 30-32 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਉਨ੍ਹਾਂ ਵੱਲੋਂ ਲੁੱਟਿਆ ਫੋਨ ਲੁੱਟ ਵਾਲੇ ਸਥਾਨ ਤੋਂ ਕੁਝ ਦੂਰੀ ਤੇ ਸੁੱਟ ਦਿੱਤਾ ਗਿਆ। ਇੰਨਾ ਹੀ ਨਹੀਂ ਇਸ ਉਪੰਰਤ ਉਕਤ ਲੁਟੇਰਿਆਂ ਵੱਲੋਂ ਕੀਤੀ ਲੁੱਟ ਉਪੰਰਤ ਸੁਰਿੰਦਰ ਕੁਮਾਰ ਪੁੱਤਰ ਠਾਕੁਰ ਦਾਸ ਨਿਵਾਸੀ ਕਰੀਹਾ ਨੂੰ ਘੇਰ ਕੇ ਉਸ ਪਾਸੋ ਵੀ 2300 ਦੇ ਕਰੀਬ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਉਕਤ ਹੋਈ ਲੁੱਟ ਦੀ ਸੂਚਨਾ ਥਾਣਾ ਸਦਰ ਨਵਾਂਸ਼ਹਿਰ ਪੁਲਸ ਨੂੰ ਦਿੱਤੀ ਗਈ, ਜੋ ਕੁਝ ਸਮੇਂ ਬਾਅਦ ਮੌਕੇ 'ਤੇ ਪੁੱਜੇ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਪਹਿਲਾਂ ਦੋ ਭਰਾਵਾਂ ਨੂੰ ਵਿਖਾਏ UK ਦੇ ਸੁਫ਼ਨੇ, ਫਿਰ ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e