ਝੋਨੇ ਦੀ ਫੱਕ ਨਾਲ ਭਰੀ ਟਰੈਕਟਰ-ਟਰਾਲੀ ਨਾਲ ਵਾਪਰਿਆ ਹਾਦਸਾ

Friday, Jun 27, 2025 - 05:21 PM (IST)

ਝੋਨੇ ਦੀ ਫੱਕ ਨਾਲ ਭਰੀ ਟਰੈਕਟਰ-ਟਰਾਲੀ ਨਾਲ ਵਾਪਰਿਆ ਹਾਦਸਾ

ਕਾਠਗੜ (ਰਾਜੇਸ਼ ਸ਼ਰਮਾ)- ਬਲਾਚੌਰ ਰੂਪਨਗਰ ਰਾਸ਼ਟਰੀ ਮਾਰਗ ’ਤੇ ਪਿੰਡ ਕੁਮਾਲਪੁਰ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਸਾਈਡ ਵੱਜਣ ਨਾਲ ਇਕ ਝੋਨੇ ਦੀ ਫੱਕ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਦਾ ਭੁੰਗ ਫਟ ਗਿਆ ਪਰ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਟਰੈਕਟਰ-ਟਰਾਲੀ ਦੇ ਚਾਲਕ ਨੇ ਦੱਸਿਆ ਕਿ ਉਹ ਮੋਗਾ ਜ਼ਿਲ੍ਹੇ ਵੱਲੋਂ ਝੋਨੇ ਦੀ ਫੱਕ ਭੁੰਗ ਵਿਚ ਭਰ ਕੇ ਹਲਕੇ ਦੀ ਇਕ ਫੈਕਟਰੀ ਵਿਚ ਛੱਡਣ ਆ ਰਿਹਾ ਸੀ ਪਰ ਜਦੋਂ ਉਹ ਉਕਤ ਮਾਰਗ ’ਤੇ ਪਿੰਡ ਕਮਾਲਪੁਰ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਟਰੈਕਟਰ-ਟਰਾਲੀ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਭੁੰਗ ਫਟ ਗਿਆ ਅਤੇ ਉਸ ਵਿਚ ਭਰੀ ਫੱਕ ਮਾਰਗ ’ਤੇ ਖਿੱਲਰ ਗਈ। ਚਾਲਕ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਭੁੰਗ ਨੂੰ ਠੀਕ ਕਰਕੇ ਖਿੱਲਰੀ ਹੋਈ ਫੱਕ ਨੂੰ ਦੋਬਾਰਾ ਲੋਡ ਕਰਕੇ ਫੈਕਟਰੀ ਵਿਚ ਪਹੁੰਚਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News