ਤੇਜ਼ਧਾਰ ਹਥਿਆਰਾਂ ਨਾਲ ਲੈਸ ਚੋਰਾਂ ਨੇ ਘਰ ’ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

Wednesday, Jun 25, 2025 - 03:49 PM (IST)

ਤੇਜ਼ਧਾਰ ਹਥਿਆਰਾਂ ਨਾਲ ਲੈਸ ਚੋਰਾਂ ਨੇ ਘਰ ’ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ

ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਵਿਖੇ ਚਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਇਕ ਘਰ ’ਚੋਂ ਨਕਦੀ ਅਤੇ ਗਹਿਣੇ ਸਮੇਤ ਲਗਭਗ ਦਸ ਲੱਖ ਰੁਪਏ ਦੀ ਚੋਰੀ ਕਰ ਲਈ। ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਮੁਹੱਲਾ ਵਾਸੀਆਂ ਦੀ ਮਦਦ ਨਾਲ ਮੌਕੇ ’ਤੇ ਕਾਬੂ ਕਰ ਲਿਆ ਗਿਆ।
ਆਦਰਸ਼ ਨਗਰ ਕਾਲੋਨੀ ਦੀ ਗਲੀ ਨੰ. ਚਾਰ ’ਚ ਬੀਤੇ ਦਿਨ ਇਕ ਔਰਤ ਬੈਂਕ ਦੇ ਕੰਮ ਲਈ ਘਰੋਂ ਬਾਹਰ ਗਈ ਸੀ ਪਰ ਥੋੜ੍ਹੀ ਦੇਰ ਬਾਅਦ ਉਹ ਕੁਝ ਦਸਤਾਵੇਜ਼ ਲੈਣ ਲਈ ਮੁੜ ਘਰ ਆਈ ਤਾਂ ਉਸ ਨੇ ਵੇਖਿਆ ਕਿ ਦੋ ਹਥਿਆਰਬੰਦ ਵਿਅਕਤੀ ਉਸ ਦੇ ਘਰ ’ਚ ਚੋਰੀ ਕਰ ਰਹੇ ਹਨ। ਔਰਤ ਵੱਲੋਂ ਰੌਲਾ ਪਾਉਣ ’ਤੇ ਉਹ ਭੱਜ ਗਏ ਪਰ ਉਸ ਦੀ ਲੜਕੀ ਨੇ ਹਿੰਮਤ ਕਰਕੇ ਮਹੱਲਾ ਵਾਸੀਆਂ ਦੀ ਮਦਦ ਨਾਲ ਇਕ ਚੋਰ ਨੂੰ ਮੌਕੇ ’ਤੇ ਕਾਬੂ ਕਰ ਲਿਆ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਹੋ ਗਏ ਜਾਰੀ

ਗੁਆਂਢੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ ਮੁਹੱਲੇ ਦੇ ਬਾਹਰ ਬੈਠੇ ਸੀ ਕਿ ਅਚਾਨਕ ਰੌਲਾ ਪੈਣ ਦੀ ਆਵਾਜ਼ ਆਈ ਤਾਂ ਅਸੀਂ ਵਿਅਕਤੀ ਨੂੰ ਮੌਕੇ ’ਤੇ ਫੜ ਲਿਆ, ਜਦਕਿ ਤਿੰਨ ਹੋਰ ਵਿਅਕਤੀ ਸਾਮਾਨ ਸਮੇਤ ਭੱਜਣ ’ਚ ਸਫ਼ਲ ਹੋ ਗਏ। ਪਰਿਵਾਰ ਦੇ ਮੁਖੀ ਅਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਵਿਅਕਤੀ ਅੰਦਰ ਵੜੇ ਸਨ ਜਦਕਿ ਦੋ ਵਿਅਕਤੀ ਬਾਹਰ ਉਨ੍ਹਾਂ ਦੀ ਸਹਾਇਤਾ ਲਈ ਖੜ੍ਹੇ ਸਨ। ਇਹ ਚੋਰ ਨਕਦੀ ਅਤੇ ਹੋਰ ਸਾਮਾਨ ਸਮੇਤ ਲਗਭਗ ਦਸ ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਹਨ। ਜਦਕਿ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਇਰਾਨ-ਇਜ਼ਰਾਈਲ ਯੁੱਧ ਦਾ ਪੰਜਾਬ 'ਚ ਵੀ ਅਸਰ, ਅੰਮ੍ਰਿਤਸਰ ਤੋਂ ਦੁਬਈ ਦੀਆਂ ਫਲਾਈਟਾਂ ਰੱਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News