ਜਲੰਧਰ ਵਾਸੀ ਹੋ ਜਾਣ ਸਾਵਧਾਨ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
Tuesday, Jan 24, 2023 - 12:29 PM (IST)

ਜਲੰਧਰ (ਜਸਪ੍ਰੀਤ) : ਜੇਕਰ ਤੁਸੀਂ ਵੀ ਘਰੋਂ ਬਾਹਰ ਜਾਣ ਦਾ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਦੇ ਚੱਲਦਿਆਂ ਟ੍ਰੈਫਿਕ ਪੁਲਸ ਵੱਲੋਂ ਕਈ ਰਾਹ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਰੋਡ 3 ਦਿਨ ਲਈ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਬੰਦ ਰਹੇਗਾ। ਪੁਲਸ ਨੇ ਕਨੈਕਟਿੰਗ ਰੋਡ ਵਿੱਚ ਕਾਲੋਨੀਆਂ ਵਿੱਚੋਂ ਨਿਕਲਦੀਆਂ ਸੜਕਾਂ ਨੂੰ ਵੀ ਗੇਟ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ
ਉੱਥੇ ਹੀ ਬੀ. ਐੱਸ. ਸੀ. ਚੌਂਕ ਵਾਲਾ ਰਾਹ ਵੀ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਟ੍ਰੈਫਿਕ ਅਧਿਕਾਰੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਗੁਰੂ ਅਮਰਦਾਸ ਚੌਂਕ ਨੂੰ ਡਿਵਾਈਡਰ ਕੋਨ ਲਗਾ ਕੇ ਬੰਦ ਕੀਤਾ ਗਿਆ ਹੈ , ਜਿਸ ਕਾਰਨ ਟ੍ਰੈਫਿਕ ਹੋਰ ਵੀ ਵਧ ਗਿਆ ਹੈ।
ਇਹ ਵੀ ਪੜ੍ਹੋ- ਗੈਂਗਸਟਰ ਜੱਗੂ ਭਗਵਾਨਪੁਰੀਆ ਮੁੜ ਮੁਕਤਸਰ ਅਦਾਲਤ 'ਚ ਪੇਸ਼, ਅਦਾਲਤ ਨੇ ਭੇਜਿਆ ਜੁਡੀਸ਼ੀਅਲ ਰਿਮਾਂਡ 'ਤੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।