ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

02/05/2021 6:12:03 PM

ਫਗਵਾੜਾ (ਹਰਜੋਤ)- ਫਗਵਾੜਾ-ਗੁਰਾਇਆ ਸੜਕ ’ਤੇ ਪਿੰਡ ਚਾਚੋਕੀ ਵਿਖੇ ਇਕ ਬੱਸ ਦੀ ਟੱਕਰ ਵੱਜਣ ਕਾਰਨ 52 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਵਿਅਕਤੀ ਦੀ ਪਛਾਣ ਚਮਨ ਲਾਲ ਪੁੱਤਰ ਨਾਜ਼ਰ ਰਾਮ ਵਾਸੀ ਪਿੰਡ ਖੇੜਾ ਵਜੋਂ ਹੋਈ ਹੈ। ਟੱਕਰ ਦੌਰਾਨ ਬੱਸ ਇਕ ਆਟੋ ਨਾਲ ਵੀ ਟੱਕਰਾ ਗਈ, ਜਿਸ ਕਾਰਨ ਆਟੋ ’ਚ ਸਵਾਰ ਕਰੀਬ ਸੱਤ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

ਇੰਡਸਟਰੀ ਏਰੀਆ ਦੇ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਚਮਨ ਲਾਲ, ਜੋ ਪਿੰਡ ਖੇੜਾ ਦਾ ਰਹਿਣ ਵਾਲਾ ਸੀ ਅਤੇ ਅੱਜ ਸਵੇਰੇ ਸੜਕ ਪਾਰ ਕਰਨ ਲੱਗਾ ਸੀ ਤਾਂ ਬੱਸ ਨਾਲ ਟੱਕਰਾ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਬੱਸ ਇਕ ਆਟੋ ਨਾਲ ਟੱਕਰਾ ਗਈ, ਜਿਸ ਕਾਰਣ ਆਟੋ ’ਚ ਸਵਾਰ 7 ਸਵਾਰੀਆਂ ਜ਼ਖਮੀਆਂ ਹੋ ਗਈਆਂ, ਜੋ ਯੂ. ਪੀ. ਤੋਂ ਜਲੰਧਰ ਜਾ ਰਹੀਆ ਸਨ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਪਛਾਣ ਅਮਰਜੀਤ, ਨੰਦ ਲਾਲ, ਸੰਦੀਪ, ਮਹਾਂਵੀਰ, ਸ਼ੁਭਮ ਤੇ ਮੋਤੀ ਮਿਸ਼ਰਾ ਵਜੋਂ ਹੋਈ ਹੈ | ਹਾਦਸੇ ਦੌਰਾਨ ਆਟੋ ਦਾ ਵੀ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ


shivani attri

Content Editor

Related News