ਕਹਿਰਵਾਲੀ ਦੇ ਨੰਬਰਦਾਰ ਗੁਰਬਚਨ ਸਿੰਘ ਦੀ ਹਾਦਸੇ ''ਚ ਮੌਤ
Sunday, Feb 16, 2020 - 06:44 PM (IST)
ਦਸੂਹਾ (ਝਾਵਰ)— ਅੱਜ ਦੁਪਹਿਰ ਤੋ ਬਾਅਦ ਦਸੂਹਾ ਸ਼ਹਿਰ ਦੇ ਮੁਹੱਲਾ ਕਹਿਰਵਾਲੀ ਦੇ ਨਿਵਾਸੀ ਨੰਬਰਦਾਰ ਗੁਰਬਚਨ ਸਿੰਘ ਪੁੱਤਰ ਕਰਨੈਲ ਸਿੰਘ ਜੋ ਜੀ. ਟੀ. ਰੋਡ ਭਾਰਤੀ ਜੀਵਨ ਬੀਮਾ ਦਫਤਰ ਦੇ ਨਜਦੀਕ ਅਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਮੁਕੇਰੀਆਂ ਵੱਲੋ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਲਪੇੜ 'ਚ ਲੈ ਲਿਆ ਅਤੇ ਗੰਭੀਰ ਜਖਮੀ ਹੋਣ ਨਾਲ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਏ. ਐੱਸ. ਆਈ.ਅਨਿਲ ਕੁਮਾਰ ਨੇ ਦੱਸਿਆ ਕਿ ਹਾਦਸੇ 'ਚ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਅਤੇ ਸੂਚਨਾ ਮਿਲਦੇ ਸਾਰ ਹੀ ਪੁਲਿਸ ਘਟਨਾ ਸਥਾਨ 'ਤੇ ਪਹੁੰਚ ਗਈ। ਲਾਸ਼ ਨੂੰ ਸਿਵਲ ਹਸਪਤਾਲ ਦੇ ਲਾਸ਼ 'ਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਹਾਦਸੇ ਤੋ ਬਾਅਦ ਭੱਜ ਗਿਆ ਅਤੇ ਟਰੱਕ ਨੂੰ ਕਬਜੇ 'ਚ ਲੈ ਲਿਆ ਅਤੇ ਉਨ੍ਹਾਂ ਕਿਹਾ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ।