ਬੱਸ ਤੇ ਸਕਾਰਪੀਓ ਦੀ ਭਿਆਨਕ ਟੱਕਰ ਦੌਰਾਨ ਇਕ ਦੀ ਮੌਤ, 8 ਜ਼ਖਮੀ

01/21/2020 7:12:10 PM

ਗੜ੍ਹਸ਼ੰਕਰ,(ਸ਼ੋਰੀ) : ਹੁਸ਼ਿਆਰਪੁਰ ਰੋਡ 'ਤੇ ਪਿੰਡ ਭੱਜਲਾ ਦੇ ਫਾਟਕ ਨੇੜੇ ਅੱਜ ਸ਼ਾਮ ਇਕ ਬੱਸ ਤੇ ਸਕਾਰਪੀਓ ਜੀਪ ਵਿਚਾਲੇ ਸਿੱਧੀ ਟੱਕਰ ਹੋ ਜਾਣ ਨਾਲ ਇਕ ਦੀ ਮੌਤ ਹੋ ਗਈ ਤੇ 8 ਵਿਅਕਤੀਆਂ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜੰਮੂ ਤੋਂ ਚੰਡੀਗੜ੍ਹ ਜਾ ਰਹੀ ਸੀ. ਟੀ. ਯੂ. ਬੱਸ ਸਾਹਮਣੇ ਤੋਂ ਆ ਰਹੀ ਸਕੋਰਪੀਓ ਜੀਪ ਨਾਲ ਟਕਰਾ ਗਈ, ਜਿਸ ਦੌਰਾਨ ਸਕਾਰਪੀਓ ਬੁਰੀ ਤਰ੍ਹਾਂ ਨਾਲ ਟੁੱਟ ਗਈ ਤੇ ਉਸ 'ਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਇਲਾਜ ਲਈ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਕਾਰਪੀਓ 'ਚ ਸਵਾਰ ਸੈਨਿਕ ਜਸਵਿੰਦਰ ਸਿੰਘ ਪੁੱਤਰ ਪ੍ਰਭੂ ਪਿੰਡ ਥਾਣਾ (ਰੋਪੜ) ਦੀ ਮੌਤ ਹੋ ਗਈ, ਚਾਲਕ ਸੈਨਿਕ ਮੱਖਣ ਪੁੱਤਰ ਪਿਆਰਾ ਸਿੰਘ ਪਿੰਡ ਥਾਣਾ (ਰੋਪੜ) ਤੇ ਸਵਾਰ ਹਰਵਿੰਦਰ ਪੁੱਤਰ ਤੀਰਥ ਰਾਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ । ਬੱਸ 'ਚ ਸਵਾਰ ਸੰਤੋ, ਮਨਪ੍ਰੀਤ, ਰਾਜਵਿੰਦਰ ਕੌਰ, ਨਿਰਮਲ ਸਿੰਘ ਅਤੇ ਸਕੀਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ।


Related News