ਹਾਦਸੇ ''ਚ ਪਤੀ-ਪਤਨੀ ਜ਼ਖਮੀ

03/17/2020 11:31:55 AM

ਗੜ੍ਹਸ਼ੰਕਰ (ਸ਼ੋਰੀ)— ਇਥੇ ਦੇ ਨੰਗਲ ਰੋਡ 'ਤੇ ਬੀਤੇ ਦਿਨ ਪਿੰਡ ਸ਼ਾਹਪੁਰ 'ਚ ਇਕ ਹਾਦਸੇ ਦੌਰਾਨ ਪਤੀ-ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਪੀ. ਬੀ. 07 ਏ. ਯੂ. 9506 ਨਾਲ ਇਕ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਜਾਣ ਨਾਲ ਇਹ ਹਾਦਸਾ ਹੋਇਆ। ਮੋਟਰਸਾਈਕਲ 'ਤੇ ਸਵਾਰ ਸੁਰੇਸ਼ ਕੁਮਾਰ ਪੁੱਤਰ ਗਿਆਨ ਚੰਦ ਅਤੇ ਉਸ ਦੀ ਪਤਨੀ ਕ੍ਰਿਸ਼ਨਾ ਦੇਵੀ ਨਿਵਾਸੀ ਪਿੰਡ ਭੰਡਿਆਰ ਇਸ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸਵਾਰ ਅਨੁਜ ਰਾਣÎਾ ਨੂੰ ਵੀ ਸੱਟਾਂ ਲੱਗੀਆਂ ਹਨ।

PunjabKesari

ਬੇਕਾਬੂ ਕਾਰ ਟੱਕਰ ਤੋਂ ਬਾਅਦ ਸੜਕ ਕਿਨਾਰੇ ਇਕ ਢਾਬੇ ਦੀ ਦੀਵਾਰ ਨਾਲ ਟਕਰਾਈ ਅਤੇ ਉਲਟ ਕੇ ਮੁੜ ਸੜਕ ਵਿਚਕਾਰ ਆ ਗਈ। ਉਥੇ ਖੜ੍ਹੀ ਇਕ ਸਕੂਟਰੀ ਵੀ ਇਸ ਹਾਦਸੇ ਦੀ ਲਪੇਟ ਵਿਚ ਆ ਗਈ। ਜ਼ਖਮੀ ਪਤੀ-ਪਤਨੀ ਨੂੰ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਉਨ੍ਹਾਂ ਦੀ ਨਾਜ਼ੁਕ ਸਥਿਤੀ ਦੇਖਦੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।

PunjabKesari


shivani attri

Content Editor

Related News