ਸ਼ੀਸ਼ੇ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖਮੀ

Sunday, Mar 29, 2020 - 06:34 PM (IST)

ਸ਼ੀਸ਼ੇ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖਮੀ

ਜਲੰਧਰ (ਵਰੁਣ)— ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਸ਼ੀਸ਼ੇ ਨਾਲ ਭਰਿਆ ਟਰੱਕ ਪਲਟਣ ਕਰਕੇ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਟਰੱਕ ਡਰਾਈਵਰ ਜਗਤਾਰ ਸਿੰਘ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਗਤਾਰ ਸਿੰਘ ਮਥੁਰਾ ਤੋਂ ਟਰੱਕ 'ਚ ਸ਼ੀਸ਼ਾ ਲੋਡ ਕਰਕੇ ਜਲੰਧਰ ਲੈ ਕੇ ਆ ਰਿਹਾ ਸੀ।

PunjabKesari

ਟਰੱਕ ਦਾ ਪੱਟਾ ਜਾਣ ਕਰਕੇ ਹਾਦਸਾ ਵਾਪਰ ਗਿਆ। ਟਰੱਕ ਪਲਟਣ ਕਰਕੇ ਸਾਰਾ ਸ਼ੀਸ਼ਾ ਸੜਕ 'ਤੇ ਭਿਖਰ ਗਿਆ ਸੀ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਹਾਦਸੇ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਖਮੀ ਡਰਾਈਵਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


author

shivani attri

Content Editor

Related News