ਕਾਰ ਨੂੰ ਬਚਾਉਂਦੇ ਸਮੇਂ ਨਕੋਦਰ ਰੋਡ ’ਤੇ ਵਾਪਰਿਆ ਹਾਦਸਾ

Monday, Jan 20, 2020 - 03:12 PM (IST)

ਕਾਰ ਨੂੰ ਬਚਾਉਂਦੇ ਸਮੇਂ ਨਕੋਦਰ ਰੋਡ ’ਤੇ ਵਾਪਰਿਆ ਹਾਦਸਾ

ਜਲੰਧਰ (ਸੋਨੂੰ) - ਜਲੰਧਰ ਦੇ ਨਕੋਦਰ ਰੋਡ ’ਤੇ ਲਗਾਏ ਗਏ ਖੰਭੇ ਨਾਲ ਇਕ ਟਿੱਪਰ ਦੇ ਟਕਰਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ’ਚ ਟਿੱਪਰ ਚਾਲਕ ਵਾਲ-ਵਾਲ ਬਚ ਗਿਆ ਪਰ ਉਸ ਦੀ ਗੱਡੀ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਖੰਭੇ ਨਾਲ ਟਕਰਾ ਜਾਣ ਨਾਲ ਟਿੱਪਰ ਸੜਕ ਦੇ ਥੜੇ ’ਤੇ ਚੜ੍ਹ ਪਿਆ, ਜਿਸ ਕਾਰਨ ਡਰਾਇਵਰ ਗੱਡੀ ਦੇ ਅੰਦਰ ਹੀ ਫਸ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ਕਲ ਨਾਲ ਡਰਾਇਵਰ ਨੂੰ ਬਾਹਰ ਕੱਢਿਆ। ਡਰਾਇਵਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਮ ਦੇ ਸਬੰਧ ’ਚ ਪਠਾਨਕੋਟ ਤੋਂ ਬਰਨਾਲਾ ਜਾ ਰਿਹਾ ਸੀ। ਰਾਸਤੇ ’ਚ ਇਕ ਕਾਰ ਨੂੰ ਬਚਾਉਂਦੇ-ਬਚਾਉਂਦੇ ਉਸ ਨਾਲ ਹਾਦਸਾ ਵਾਪਰ ਗਿਆ। ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਹੈ। 


author

rajwinder kaur

Content Editor

Related News