ਟਰੱਕ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ
Wednesday, Dec 25, 2019 - 11:44 AM (IST)

ਗੋਰਾਇਆ (ਮੁਨੀਸ਼)— ਗੋਰਾਇਆ ਦੇ ਮੇਨ ਚੌਕ 'ਚ ਸੜਕ ਹਾਦਸਾ ਵਾਪਰਨ ਕਰਕੇ ਇਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਮੇਨ ਚੌਕ 'ਚ ਔਰਤ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਬੱਸ ਆਉਣ ਤੋਂ ਬਾਅਦ ਜਦੋਂ ਉਹ ਭੱਜਦੀ ਹੋਈ ਬੱਸ 'ਤੇ ਚੜ੍ਹਨ ਲੱਗੀ ਤਾਂ ਉਹ ਟਰੱਕ ਦੀ ਲਪੇਟ 'ਚ ਆ ਗਈ।
ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਔਰਤ ਨੂੰ ਆਵਾਜ਼ਾਂ ਵੀ ਮਾਰੀਆਂ ਸਨ, ਜਿਸ ਨੂੰ ਉਹ ਸੁਣ ਨਾ ਸਕੀ। ਹਾਦਸੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਤਾਰੋ ਪਤਨੀ ਰਾਮ ਵਾਸੀ ਬਕਾਪੂਰ ਫਿਲੌਰ ਦੇ ਰੂਪ 'ਚ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।