ਹਾਦਸੇ ''ਚ ਗੰਭੀਰ ਜ਼ਖਮੀ ਹੋਏ ਅਧਿਆਪਕ ਦੀ ਮੌਤ

Wednesday, Oct 09, 2019 - 03:27 PM (IST)

ਹਾਦਸੇ ''ਚ ਗੰਭੀਰ ਜ਼ਖਮੀ ਹੋਏ ਅਧਿਆਪਕ ਦੀ ਮੌਤ

ਗੜ੍ਹਦੀਵਾਲਾ (ਜਤਿੰਦਰ)— ਬੀਤੇ ਦਿਨੀਂ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਅਧਿਆਪਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਧਿਆਪਕ ਰਵਿੰਦਰ ਕੁਮਾਰ ਸਵੇਰ ਸਮੇਂ ਆਪਣੇ ਸਕੂਲ ਝੰਬੋਵਾਲ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਅਚਾਨਕ ਸੜਕ 'ਤੇ ਜੰਗਲੀ ਸੂਰ ਆ ਜਾਣ ਕਾਰਨ ਰਵਿੰਦਰ ਕੁਮਾਰ ਦਾ ਮੋਟਰਸਾਈਕਲ ਉਸ ਨਾਲ ਟਕਰਾ ਗਿਆ ਅਤੇ ਸੜਕ 'ਤੇ ਡਿੱਗਣ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ। ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਸੀ ਜਿਥੇ 7 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਜ਼ਿਲਾ ਜਨਰਲ ਸਕੱਤਰ ਤਿਲਕ ਰਾਜ, ਬਲਾਕ ਪ੍ਰਧਾਨ ਸੰਜੀਵ ਧੂਤ, ਜਸਵੀਰ ਬੋਦਲ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ ਬਲਾਲਾ, ਪਰਮਿੰਦਰ ਸਿੰਘ ਸੀ. ਐੱਚ. ਟੀ. ਨੇ ਜਿਥੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ, ਉੱਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਸਮੂਹ ਅਧਿਆਪਕ ਵਰਗ ਨਾਲ ਮਿਲ ਕੇ ਸਰਕਾਰ ਅੱਗੇ ਉਨ੍ਹਾਂ ਦੇ ਪਰਿਵਾਰ ਲਈ ਹੱਕੀ ਮੰਗਾਂ ਰੱਖਣਗੇ।

ਇਸ ਮੌਕੇ ਸੰਜੀਵ ਕੋਈ, ਜਗਵਿੰਦਰ ਸਿੰਘ, ਜਗਦੀਪ ਸਿੰਘ ਪੈਰਾ-ਮੈਡੀਕਲ, ਜਸਪਾਲ ਸਿੰਘ, ਬਲਵੰਤ ਸਿੰਘ, ਦੀਪਾ ਕੁੱਲੀਆਂ, ਅਮਨਦੀਪ ਸਿੰਘ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਪ੍ਰਿੰਸ, ਗੁਰਮੁੱਖ ਸਿੰਘ, ਸੁਰਜੀਤ ਸਿੰਘ, ਸਤੀਸ਼ ਕੁਮਾਰ, ਸਰਤਾਜ ਸਿੰਘ, ਅਨਿਲ ਭਾਰਦਵਾਜ, ਸੰਦੀਪ ਕੌਰ, ਮੀਨਾ ਕੁਮਾਰੀ, ਬਲਵੀਰ ਕੌਰ ਆਦਿ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਸਾਥੀ ਸ਼ਾਮਲ ਹੋਏ।


author

shivani attri

Content Editor

Related News