ਬੱਸ ਦੀ ਲਪੇਟ ''ਚ ਆਉਣ ਕਰਕੇ ਬੱਚਾ ਗੰਭੀਰ ਫੱਟੜ
Wednesday, Mar 06, 2019 - 06:05 PM (IST)

ਸੁਲਤਾਨਪੁਰ ਲੋਧੀ (ਸੋਢੀ)— ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਪੈਟਰੋਲ ਪੰਪ ਨੇੜੇ ਸੜਕ ਪਾਰ ਕਰ ਰਿਹਾ ਬੱਚਾ ਵਿਨੇ ਪੁੱਤਰ ਰਮੇਸ਼ ਕੁਮਾਰ ਕਪੂਰਥਲਾ ਵੱਲੋਂ ਆ ਰਹੀ ਬੱਸ ਦੀ ਚਪੇਟ ਨਾਲ ਗੰਭੀਰ ਫੱਟੜ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਚੁੱਕ ਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਲੋਕਾਂ ਨੇ ਦੱਸਿਆ ਕਿ ਇਕ ਸਰਕਾਰੀ ਬੱਸ ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਵੱਲ ਆ ਰਹੀ ਸੀ ਕਿ ਵਿਨੇ ਨਾਮਕ ਛੋਟਾ ਬੱਚਾ ਸੜਕ ਪਾਰ ਕਰਨ ਲੱਗਾ ਬੱਸ ਦੀ ਚਪੇਟ 'ਚ ਆ ਗਿਆ। ਉਸ ਦੀਆਂ ਲੱਤਾਂ 'ਤੇ ਡੂੰਘੀ ਸੱਟ ਲੱਗੀ ਹੈ। ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ।