ਦਿੱਲੀ ਤੋਂ ਆਈ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਟੀਮ ਜਲਾਲਪੁਰ ਕਾਂਡ ਦੇ ਪੀੜਤਾਂ ਨੂੰ ਮਿਲੀ
Monday, Oct 26, 2020 - 03:05 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜਲਾਲਪੁਰ 'ਚ ਬੱਚੀ ਦੇ ਨਾਲ ਹੋਈ ਦਰਿੰਦਗੀ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਅੱਜ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਆ ਕੇ ਮਿਲੇ ਹਨ। ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਨੇ ਇਸ ਦੌਰਾਨ ਪੀੜਤ ਪਰਿਵਾਰ ਦੁੱਖ ਪ੍ਰਗਟ ਕਰਦੇ ਹੋਏ ਪਰਿਵਾਰ ਦੇ ਹਾਲਾਤ ਜਾਣੇ। ਇਸ ਦੌਰਾਨ ਕਮਿਸ਼ਨ ਮੈਂਬਰ ਜੈਨ ਨੇ ਵਾਰਦਾਤ ਦੇ ਬਾਅਦ ਪੁਲਸ ਜਾਂਚ, ਪਰਵਾਰ ਨੂੰ ਨਿਆਂ ਦਿਵਾਉਣ ਅਤੇ ਹੋਰ ਮਦਦ ਲਈ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੇ ਰੋਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੇ ਰੋਲ ਅਤੇ ਸੰਤੁਸ਼ਟੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ: ਲੁਧਿਆਣਾ: ਕਾਂਗਰਸੀ ਸਰਪੰਚ ਦੇ ਪਤੀ ਦਾ ਸ਼ਰਮਨਾਕ ਕਾਰਾ, ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ
ਮਿਸ਼ਨ ਦੇ ਮੈਂਬਰ ਜੈਨ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਸਜ਼ਾ ਅਤੇ ਪਰਿਵਾਰ ਨੂੰ ਨਿਆਂ ਦਿਵਾਉਣ ਅਤੇ ਮਦਦ ਕਰਨ ਲਈ ਸਰਕਾਰੀ ਐਲਾਨ ਪੂਰੇ ਕਰਵਾਉਣ ਹਿੱਤ ਕਮਿਸ਼ਨ ਮਦਦ ਕਰੇਗਾ ਅਤੇ ਇਸ ਲਈ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਰਾਜ ਬਾਲ ਆਯੋਗ ਦੇ ਮੈਂਬਰ ਰਜਿੰਦਰ ਸਿੰਘ, ਈਸ਼ਵਰ ਚੰਦ, ਜਵਾਹਰ ਲਾਲ ਖੁਰਾਣਾ, ਹਿਮਾਨੀ ਨੋਟਿਆਲ, ਅੰਜਲੀ ਮਾਹਲਕੇ ਆਦਿ ਵੀ ਮੌਜੂਦ ਸਨ ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ