ਪਿੰਡ ਦੁਬੁਰਜੀ ਵਾਸੀਆਂ ਨੇ ਕਿਸਾਨ ਅੰਦੋਲਨ ਲਈ ਭੇਜੇ ਟਰੱਕ ਭਰਕੇ ਬਿਸਤਰੇ
Thursday, Jan 21, 2021 - 10:00 AM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਪਿੰਡ ਦੁਬੁਰਜੀ ਵਾਸੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਪੱਕੇ ਮੋਰਚੇ ਲਾਕੇ ਬੈਠੇ ਕਿਸਾਨਾਂ ਦੀ ਸਹੂਲਤ ਲਈ ਟਰੱਕ ਭਰਕੇ ਬਿਸਤਰੇ ਭੇਜੇ ਹਨ। ਸਰਪੰਚ ਜਸਵੀਰ ਸਿੰਘ ਵਿੱਕੀ, ਸਾਬਕਾ ਸਰਪੰਚ ਬਿਕਰਜੀਤ ਸਿੰਘ, ਕੁਲਜੀਤ ਸਿੰਘ ਸੋਨੂ, ਮਸਤਾਨ ਸਿੰਘ ਦੀ ਅਗਵਾਈ 'ਚ 100 -100 ਗੱਦੇ, ਰਜਾਈਆਂ, ਤਲਾਈਆਂ, ਸਰਾਣੇ, ਚਾਦਰਾ ਆਦਿ ਸਮੱਗਰੀ ਭੇਜੀ ਗਈ ਹੈ।
ਪਿੰਡ ਵਾਸੀਆਂ ਨੇ ਇਹ ਬਿਸਤਰੇ ਸਿੰਘੂ ਬਾਰਡਰ ਤੇ ਕਿਸਾਨਾਂ ਲਈ ਪੱਕਾ ਰੈਨ ਬਸੇਰਾ ਬਣਾਕੇ ਬੈਠੇ ਟਾਂਡਾ ਦੇ ਲੋਕ ਇਨਕਲਾਬ ਮੰਚ ਦੇ ਸੇਵਾਦਾਰ ਦੇ ਸਪੁਰਦ ਕੀਤੇ ਹਨ। ਇਸ ਦੇ ਨਾਲ ਕਿਸਾਨ ਅੰਦੋਲਨ 'ਚ ਭਾਗ ਲੈਣ ਲਈ ਜੱਥਾ ਦਿੱਲੀ ਰਵਾਨਾ ਹੋਇਆ ਹੈ।