ਦੇਸ਼ ਭਗਤੀ ਦੇ ਜਜ਼ਬੇ ਨਾਲ ਟਾਂਡਾ ''ਚ ਮਨਾਇਆ ਗਿਆ ਗਣਤੰਤਰ ਦਿਵਸ, ਵੇਖੋ ਤਸਵੀਰਾਂ
Friday, Jan 26, 2024 - 11:02 AM (IST)
ਟਾਂਡਾ (ਵਰਿੰਦਰ ਪੰਡਿਤ)- ਟਾਂਡਾ ਉੜਮੁੜ ਇਲਾਕੇ ਵਿੱਚ ਅੱਜ ਵੱਖ-ਵੱਖ ਥਾਵਾਂ 'ਤੇ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਟਾਂਡਾ ਵਿੱਚ ਸਬ ਤਹਿਸੀਲ ਤੋਂ ਸਬ ਡਿਵੀਜ਼ਨ ਬਣਨ ਤੋਂ ਬਾਅਦ ਪਹਿਲੀ ਵਾਰ ਉੱਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਗਮ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿੱਚ ਹੋਇਆ, ਜਿਸ ਨੂੰ ਲੈ ਕੇ ਟਾਂਡਾ ਵਾਸੀਆਂ ਵਿੱਚ ਬੇਹਦ ਖ਼ੁਸ਼ੀ ਅਤੇ ਵੱਖਰਾ ਹੀ ਚਾਅ ਸੀ। ਜਿੱਥੇ ਮੁੱਖ ਮਹਿਮਾਨ ਐੱਸ. ਡੀ. ਐੱਮ. ਟਾਂਡਾ ਵਿਓਮ ਭਾਰਦਵਾਜ਼ ਨੇ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਰਹੇ।
ਇਸ ਮੌਕੇ ਪੁਲਸ ਦੀ ਟੁਕੜੀ ਅਤੇ ਐੱਨ. ਸੀ. ਸੀ. ਦੇ ਕੈਡੀਟਾ ਨੇ ਕੌਮੀ ਤਿਰੰਗੇ ਨੂੰ ਸਲਾਮੀ ਦਿੱਤੀ, ਜਿਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤ ਦੀ ਜਜ਼ਬੇ ਵਾਲਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਮਾਜ ਸੇਵੀ ਖਿੱਤੇ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੀਆਂ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ। ਉਧਰ ਨਗਰ ਕੌਂਸਲ ਟਾਂਡਾ ਉੜਮੜ ਵਿੱਚ ਮੁੱਖ ਮਹਿਮਾਨ ਵਿਧਾਇਕ ਜਸਵੀਰ ਸਿੰਘ ਰਾਜਾ, ਨਗਰ ਕੌਂਸਲਰਾਂ ਅਤੇ ਨਗਰ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜਬੇ ਵਾਲਾ ਪ੍ਰੋਗਰਾਮ ਪੇਸ਼ ਕੀਤਾ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਮਾਨਸਾ 'ਚ ਕੈਬਨਿਟ ਮੰਤਰੀ ਜਿੰਪਾ ਨੇ ਲਹਿਰਾਇਆ 'ਤਿਰੰਗਾ'
ਪਿੰਡ ਮਿਆਣੀ ਦੇ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਕੌਮੀ ਤਿਰੰਗਾ ਲਹਿਰਾਇਆ। ਇਸੇ ਤਰ੍ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਪਾਰਕ ਵਿੱਚ ਕਲੱਬ ਪ੍ਰਧਾਨ ਮਹਿੰਦਰ ਅਈਆਪੁਰੀ ਦੀ ਅਗਵਾਈ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਸਰਕਾਰੀ ਹਸਪਤਾਲ ਟਾਂਡਾ ਵਿੱਚ ਐੱਸ. ਐੱਮ. ਓ. ਟਾਂਡਾ ਡਾਕਟਰ ਕਰਨ ਕੁਮਾਰ ਸੈਣੀ ਨੇ ਅਤੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿੱਚ ਪ੍ਰਿੰਸੀਪਲ ਡਾਕਟਰ ਸ਼ਸ਼ੀ ਬਾਲਾ ਨੇ ਕੌਮੀ ਤਿਰੰਗਾ ਲਹਿਰਾਇਆ।
ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਗਣਤੰਤਰ ਦਿਵਸ ਮਨਾਇਆ ਗਿਆ ਜਿਨਾਂ ਵਿੱਚ ਪ੍ਰਮੁੱਖ ਕਰਕੇ ਲਾਇਨਸ ਕਲੱਬ ਟਾਂਡਾ ਗੌਰਵ ਦੀ ਟੀਮ ਨੇ ਸ਼ਿਮਲਾ ਪਹਾੜੀ ਪਾਰਕ ਟਾਂਡਾ ਵਿੱਚ ਇਹ ਦਿਵਸ ਮਨਾਇਆ। ਜਿੱਥੇ ਕਲੱਬ ਪ੍ਰਧਾਨ ਜਗਦੀਪ ਮਾਨ ਨੇ ਕੌਮੀ ਤਿਰੰਗਾ ਲਹਿਰਾਇਆ। ਇਸੇ ਤਰ੍ਹਾਂ ਪਿੰਡ ਬਾਬਕ ਵਿੱਚ ਐਕਸ ਸਰਵਿਸ ਮੈਨ ਵੈੱਲਫੇਅਰ ਸੋਸਾਇਟੀ ਵੱਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਇਸ ਮੌਕੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਸਿੱਧੂ ਨੂੰ ਲੈ ਕੇ ਕਾਟੋ-ਕਲੇਸ਼ ਜਾਰੀ, ਬਾਜਵਾ ਬੋਲੇ, ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਕੱਟ ਦੇਣਾ ਚਾਹੀਦੈ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।