ਗਣਤੰਤਰ ਦਿਵਸ ਤੋਂ ਪਹਿਲਾਂ ਹੋਟਲਾਂ ਤੇ ਗੈਸਟ ਹਾਊਸਿਜ਼ ਦੇ ਮਾਲਕਾਂ ਨੂੰ ਹਦਾਇਤਾਂ

01/12/2019 11:56:57 AM

ਜਲੰਧਰ (ਵਰੁਣ)— ਗਣਤੰਤਰਤਾ ਦਿਵਸ ਨਜ਼ਦੀਕ ਆਉਣ 'ਤੇ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ । ਸ਼ੁੱਕਰਵਾਰ ਸਵੇਰੇ 8 ਵਜੇ ਹੀ ਥਾਣਾ 6 ਦੀ ਪੁਲਸ  ਨੇ ਐੱਸ. ਓ. ਜੀ. ਕਮਾਂਡੋਜ਼, ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਨਾਲ ਮਿਲ ਕੇ ਬੱਸ ਸਟੈਂਡ ਦੇ ਆਸ-ਪਾਸ ਦੇ ਹੋਟਲਾਂ ਅਤੇ ਗੈਸਟ ਹਾਊਸਜ਼ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ। 
ਇੰਸ. ਓਂਕਾਰ ਸਿੰਘ ਦੀ ਅਗਵਾਈ 'ਚ ਐੱਸ. ਓ. ਜੀ .  ਨੇ ਬੱਸ ਸਟੈਂਡ ਦੇ ਆਸ ਪਾਸ ਦੇ ਹੋਟਲਾਂ ਅਤੇ ਗੈਸਟ ਹਾਊਸਜ਼ ਦਾ ਸਾਰਾ ਰਿਕਾਰਡ ਖੰਗਾਲਿਆ ਅਤੇ ਬਾਅਦ 'ਚ ਰੂਮ ਵੀ ਚੈੱਕ ਕੀਤੇ। ਪ੍ਰਬੰਧਕਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਬਿਨਾਂ ਆਈ. ਡੀ. ਕਾਰਡ ਚੈੱਕ ਕੀਤੇ ਬਿਨਾਂ ਕਿਸੇ ਨੂੰ ਰੂਮ ਨਾ ਦੇਣ ਅਤੇ ਜੇਕਰ ਕਿਸੇ ਵਿਅਕਤੀ 'ਤੇ ਸ਼ੱਕ ਹੋਵੇ ਜਾਂ ਉਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦੇਣ। ਇਸ ਤੋਂ ਬਾਅਦ ਪੁਲਸ ਨੇ ਬੱਸ ਸਟੈਂਡ 'ਤੇ ਪਹੁੰਚ ਕੇ ਚੱਪਾ-ਚੱਪਾ ਖੰਗਾਲਿਆ । ਯਾਤਰੀਆਂ ਦੇ ਸਾਮਾਨ ਤੋਂ ਲੈ ਕੇ ਦਿੱਲੀ ਆਉਣ ਵਾਲੀਆ ਬੱਸਾਂ ਦੀ ਵੀ ਤਲਾਸ਼ੀ ਲਈ ਗਈ ਅਤੇ ਬੱਸ ਸਟੈਂਡ 'ਤੇ ਬੈਠੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪੁਲਸ ਨੇ ਬੱਸ ਸਟੈਂਡ ਨੇੜੇ ਸਿਗਰਟ ਪਾਨ  ਵੇਚਣ ਵਾਲਿਆਂ ਦੇ ਖੋਖੇ ਵੀ ਚੈੱਕ ਕੀਤੇ। 
ਚੈਕਿੰਗ ਤੋਂ ਬਾਅਦ ਇੰਸ. ਓਂਕਾਰ ਸਿੰਘ ਬਰਾੜ ਅਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਸੇਵਾ ਸਿੰਘ ਨੇ ਆਟੋ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਮਨਮਰਜ਼ੀ ਨਾਲ ਬੱਸ ਸਟੈਂਡ ਦੇ ਆਲੇ- ਦੁਆਲੇ ਆਟੋ ਨਾ ਖੜ੍ਹੇ ਕਰਨ।  ਜੇਕਰ ਕੋਈ ਗਲਤ ਤਰੀਕੇ ਨਾਲ ਆਟੋ ਖੜ੍ਹਾ ਕਰਦਾ ਫੜਿਆ ਗਿਆ ਤਾਂ ਉਸ 'ਤੇ ਕਾਰਵਾਈ ਜਾਂ ਜੁਰਮਾਨਾ ਕੀਤਾ ਜਾਵੇਗਾ।


shivani attri

Content Editor

Related News