ਮਾਈਕ੍ਰੋ ਕ੍ਰੈਡਿਟ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ ਨੂੰ ਰਾਹਤ ਪਹੁੰਚਾਉਣਾ ECLG ਸਕੀਮ ਦਾ ਮੁੱਖ ਉਦੇਸ਼ : ਡੀ. ਸੀ.

Friday, Jul 03, 2020 - 03:24 PM (IST)

ਜਲੰਧਰ(ਚੋਪੜਾ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ ਮਾਈਕ੍ਰੋ ਕ੍ਰੈਡਿਟ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ (ਐੱਮ. ਐੱਸ. ਐੱਮ. ਈ.) ਮਾਲਕਾਂ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੈਕਸੀਮਮ ਮਾਈਲੇਜ ਆਫ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈ. ਸੀ. ਐੱਲ. ਜੀ. ਐੱਮ.) ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਨੇ ਐੱਮ. ਐੱਸ. ਐੱਮ. ਈ. ਦੀ ਮਦਦ ਕਰਨ ਲਈ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਵਿਚ ਐੱਮ. ਐੱਸ. ਐੱਮ. ਈ. ਨੂੰ ਜ਼ਿਆਦਾ ਕਰਜ਼ੇ ਦੇ ਬਿਨਾਂ ਬਕਾਇਆ ਕਰਜ਼ੇ ’ਤੇ 20 ਫੀਸਦੀ ਤੱਕ ਵਾਧੂ ਕਾਰਜਸ਼ੀਲ ਪੂੰਜੀ ਪ੍ਰਦਾਨ ਕਰਨ ਵਿਚ ਮਦਦ ਕੀਤੀ ਜਾਵੇਗੀ। ਨਿਰਦੇਸ਼ਕ ਉਦਯੋਗ ਦੇ ਦਫਤਰ ਵਿਚ ਪੰਜਾਬ ਦੇ ਮੈਂਬਰਾਂ ਨਾਲ ਜਿਸ ਵਿਚ ਡਾਇਰੈਕਟਰ ਉਦਯੋਗ ਗੋਪਾਲ ਬਿਊਰੋ ਇਨਵੈਸਟਮੈਂਟ ਸਲਾਹਕਾਰ ਤੁਸ਼ਾਰ ਤੁਲਸੀਅਨ, ਮੁੱਖ ਪ੍ਰਬੰਧਕ ਸਹਿ-ਨੋਡਲ ਅਧਿਕਾਰੀ ਰਾਜ ਪੱਧਰੀ ਬੈਂਕਰਜ਼ ਸਮਿਤੀ ਨਰੇਸ਼ ਕੁਮਾਰ ਸ਼ਰਮਾ ਅਤੇ ਸੰਯੁਕਤ ਨਿਰਦੇਸ਼ਕ (ਕ੍ਰੈਡਿਟ) , ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸਰਬਜੀਤ ਸਿੰਘ ਨੂੰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੰਸਾਰਿਕ ਮਹਾਮਾਰੀ ਕਾਰਣ ਸੰਕਟ ਦੀ ਇਸ ਘੜੀ ਵਿਚ ਐੱਮ. ਐੱਸ. ਐੱਮ. ਈ. ਇਕਾਈਆਂ ਨੂੰ ਉਭਾਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।


Harinder Kaur

Content Editor

Related News