UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ ਦਾ ਸੁਨਹਿਰੀ ਮੌਕਾ

Tuesday, Apr 14, 2026 - 12:05 AM (IST)

UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ ਦਾ ਸੁਨਹਿਰੀ ਮੌਕਾ

ਜਲੰਧਰ- UAE ਜਾਣ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਹੈ। ਦੁਨੀਆ ਦੀ ਪ੍ਰਮੁੱਖ ਡਿਲੀਵਰੀ ਕੰਪਨੀ 'ਨੂਨ' (Noon) ਨੇ ਭਾਰਤੀ ਨੌਜਵਾਨਾਂ ਲਈ ਡਿਲੀਵਰੀ ਰਾਈਡਰਾਂ ਲਈ ਨੌਕਰੀਆਂ ਕੱਢੀਆਂ ਹਨ। ਇਹ ਕੰਪਨੀ ਦੁਬਈ ਦੇ ਮਸ਼ਹੂਰ 'ਐਮਾਰ ਗਰੁੱਪ' (Emaar Group) ਦਾ ਹਿੱਸਾ ਹੈ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦਾ ਨਿਰਮਾਣ ਕੀਤਾ ਹੈ।

ਚੁਣੇ ਗਏ ਉਮੀਦਵਾਰਾਂ ਨੂੰ 2500 ਦਿਰਹਾਮ ਬੇਸਿਕ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਅਤੇ ਟਿਪਸ ਨੂੰ ਮਿਲਾ ਕੇ ਇੱਕ ਰਾਈਡਰ 3500 ਤੋਂ 5000 ਦਿਰਹਾਮ ਤੱਕ ਕਮਾ ਸਕਦਾ ਹੈ, ਜੋ ਕਿ ਭਾਰਤੀ ਰੁਪਏ ਮੁਤਾਬਕ 75,000 ਤੋਂ 1,00,000 ਰੁਪਏ ਬਣਦੀ ਹੈ। ਕੰਪਨੀ ਵੱਲੋਂ ਲਾਇਸੈਂਸ ਪ੍ਰਾਪਤ ਕਰਨ ਤੱਕ ਮੁਫ਼ਤ ਰਿਹਾਇਸ਼, ਖਾਣ-ਪੀਣ ਅਤੇ ਕੰਮ ਦੀ ਸਹੂਲਤ ਵੀ ਦਿੱਤੀ ਜਾਵੇਗੀ। 

ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਹ ਘੱਟੋ-ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰ ਕੋਲ ਭਾਰਤੀ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ।

ਇਹ ਭਰਤੀ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੀ ਕਲਾਇੰਟ ਇੰਟਰਵਿਊ 23 ਅਪ੍ਰੈਲ ਜਲੰਧਰ ਅਤੇ 24 ਅਪ੍ਰੈਲ ਫਰੀਦਕੋਟ ਵਿਖੇ ਲਏ ਜਾਣਗੇ। ਵਧੇਰੇ ਜਾਣਕਾਰੀ ਅਤੇ ਇੰਟਰਵਿਊ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ-  +91 77079-30303+91 98883-47348+91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।

 


author

Inder Prajapati

Content Editor

Related News