9 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ

03/24/2019 8:00:31 PM

ਲੋਹੀਆਂ ਖਾਸ, (ਮਨਜੀਤ)— ਸਥਾਨਕ ਵਾਰਡ ਨੰਬਰ ਸੱਤ ਦੀ ਪੱਡਾ ਕਾਲੋਨੀ 'ਚ ਪਿੱਛਲੇ ਦਿਨੀਂ ਇੱਕ ਨੌਜਵਾਨ ਵੱਲੋਂ 9 ਸਾਲਾ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਸ਼ਰਮਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਤਨੀ ਸੰਦੀਪ ਕੁਮਾਰ ਵਾਸੀ ਪੱਡਾ ਕਾਲੋਨੀ ਵਾਰਡ ਨੰਬਰ ਸੱਤ ਨੇ ਦੱਸਿਆ ਕਿ 16 ਮਾਰਚ ਦਿਨ ਸ਼ਨੀਵਾਰ ਨੂੰ ਉਹ ਤੇ ਉਸ ਦਾ ਪਤੀ ਕੰਮ 'ਤੇ ਗਏ ਹੋਏ ਸੀ ਤੇ ਸਕੂਲ 'ਚ ਛੁੱਟੀ ਹੋਣ ਕਾਰਨ ਉਨ੍ਹਾਂ ਲੜਕਾ ਤੇ ਲੜਕੀ ਘਰ ਹੀ ਸਨ। ਸ਼ਾਮ ਨੂੰ 4 ਵਜੇ ਦੇ ਕਰੀਬ ਉਸ ਦੀ ਸੱਸ ਦਰਸ਼ਨਾ ਨੇ ਉਨ੍ਹਾਂ ਦੀ 9 ਸਾਲਾ ਲੜਕੀ ਨਵਜੀਤ (ਕਾਲਪਨਿਕ ਨਾਂ) ਜੋ ਚੋਥੀ ਕਲਾਸ 'ਚ ਪੜਦੀ ਹੈ ਨੂੰ ਕਪੜੇ ਸੀਨ ਲਈ ਦੁਕਾਨ ਤੋਂ ਧਾਗੇ ਦੀ ਰੀਲ ਲਿਆਉਣ ਲਈ ਭੇਜਿਆ ਪਰ ਕਾਫੀ ਦੇਰ ਬਾਅਦ ਲੜਕੀ ਜਦੋਂ ਘਰ ਵਾਪਸ ਆਈ ਤੇ ਸਹਿਮੀ ਹੋਈ ਸੀ ਜਦੋਂ ਉਸ ਨੂੰ ਦੇਰ ਨਾਲ ਆਉਣ ਬਾਰੇ ਪੁਛਿਆ ਤਾਂ ਉਸ ਨੇ ਕੋਈ ਵੀ ਜਵਾਬ ਦੇਣ ਤੋਂ ਨਾ ਕਰ ਦਿੱਤੀ। 23 ਮਾਰਚ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਉਹ ਪਿੱਛਲੇ ਸ਼ਨੀਵਾਰ ਸਾਹਮਣੇ ਘਰ ਦੇ ਲੜਕੇ ਪਰਦੀਪ ਵੱਲੋਂ ਤੁਹਾਡੀ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ ਵਾੜਦਿਆਂ ਦੇਖਿਆ ਸੀ। ਜਦੋਂ ਲੜਕੀ ਨੂੰ ਪੁੱਛਿਆ ਤਾਂ ਉਸ ਨੇ ਰੌਂਦੇ ਹੋਏ ਕਿਹਾ ਕਿ ਉਸ ਦਿਨ ਜਦੋਂ ਉਹ ਰੀਲ ਲੈਣ ਗਈ ਸੀ ਤਾਂ ਪਰਦੀਪ ਉਸ ਦੀ ਬਾਂਹ ਫੜ ਕੇ ਆਪਣੇ ਘਰ ਲੈ ਗਿਆ ਤੇ ਉਸ ਨੇ ਸੌ ਰੁਪਏ ਦਿੱਤੇ ਤੇ ਕਿਹਾ ਕਿ ਕਿਸੇ ਨੂੰ ਦੱਸੇ ਨਾ ਤੇ ਉਸ ਨੇ ਆਪਣੇ ਕਮਰੇ 'ਚ ਲਿਜਾ ਕੇ ਜ਼ਬਰਦਸਤੀ ਕੀਤੀ।
ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀ ਪਰਦੀਪ ਪੁੱਤਰ ਸੁਭਾਸ਼ ਵਾਸੀ ਵਾਰਡ ਨੰਬਰ ਸੱਤ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਪਰਦੀਪ ਕੁਮਾਰ ਨੂੰ ਕਾਬੂ ਕਰ ਲਿਆ ਗਿਆ। 


KamalJeet Singh

Content Editor

Related News