ਰਮਨ ਜਿਊਲਰਸ ’ਚ ਹੋਈ 1 ਕਰੋੜ ਦੀ ਚੋਰੀ ਦੇ ਮਾਮਲੇ ''ਚ ਪੁਲਸ ਨਹੀਂ ਲੱਭ ਸਕੀ ਕੋਈ ਸਬੂਤ
01/28/2023 2:07:41 PM

ਜਲੰਧਰ (ਵਰੁਣ)- ਗੜ੍ਹਾ ਰੋਡ ’ਤੇ 18 ਜਨਵਰੀ ਨੂੰ ਰਮਨ ਜਿਊਲਰਸ ’ਚ ਹੋਈ ਲਗਭਗ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ’ਚ ਅਜੇ ਤਕ ਪੁਲਸ ਕੋਈ ਠੋਸ ਸਬੂਤ ਨਹੀਂ ਲੱਭ ਸਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਵਾਰਦਾਤ ਹੋਈ ਤਾਂ 9 ਦਿਨ ਬੀਤ ਚੁੱਕੇ ਹਨ ਪਰ ਚੋਰੀ ਦਾ ਰੂਟ ਅਜੇ ਟਰੇਸ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਚੋਰਾਂ ਦੀ ਕੋਈ ਨਵੀਂ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਇੰਨਾ ਹੀ ਨਹੀਂ ਚਾਰ ਦਿਨਾਂ ਤੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਤਕ ਨਹੀਂ ਹੋ ਸਕੀ ਹੈ, ਜਿਸ ਦਾ ਕਾਰਨ ਕਦੇ ਹੋਰ ਕੇਸ ਨੂੰ ਟਰੇਸ ਕਰਨ ਅਤੇ 26 ਜਨਵਰੀ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ।
ਪੁਲਸ ਵੱਲੋਂ ਬੱਸ ਸਟੈਂਡ ਦੇ ਨੇੜੇ ਇਕ ਹੋਟਲ ਦਾ ਕਬਜ਼ੇ ’ਚ ਲਿਆ ਗਿਆ ਡੀ. ਵੀ. ਆਰ. ਵੀ ਹੋਟਲ ਮਾਲਕ ਨੂੰ ਵਾਪਸ ਦੇ ਦਿੱਤਾ ਗਿਆ ਹੈ। ਇਸੇ ਹੋਟਲ ’ਚ ਦੋ-ਚਾਰ ਦਿਨ ਰੁਕਣ ਲਈ ਆਏ ਸਨ। ਥਾਣਾ 7 ਦੀ ਪੁਲਸ ਇਸ ਕੇਸ ਤੋਂ ਦੂਰੀ ਬਣਾਈ ਹੋਈ ਹੈ, ਕਿਉਂਕਿ ਸਾਰੀ ਇਨਵੈਸਟੀਗੇਸ਼ਨ ਸੀ. ਆਈ. ਏ. ਸਟਾਫ 1 ਨੂੰ ਸੌਂਪੀ ਗਈ ਹੈ, ਜੇਕਰ ਇਸੇ ਤਰ੍ਹਾਂ ਕੇਸ ’ਚ ਢਿੱਲ ਵਰਤਣੀ ਜਾਰੀ ਰਹੀ ਤਾਂ ਪੁਲਸ ਨੂੰ ਪ੍ਰਾਈਵੇਟ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਤੋਂ ਵੀ ਕੋਈ ਮਦਦ ਨਹੀਂ ਮਿਲੇਗੀ, ਕਿਉਂਕਿ ਨਿੱਜੀ ਸੀ. ਸੀ. ਟੀ. ਵੀ. ਕੈਮਰੇ ਲਾਉਣ ਵਾਲੇ ਲੋਕ 15 ਦਿਨਾਂ ਤੀ ਫੁਟੇਜ ਵੀ ਸੰਭਾਲ ਕੇ ਰੱਖਦੇ ਹਨ ਤੇ ਫਿਰ ਪੁਰਾਣੀ ਫੁਟੇਜ ਡਿਲੀਟ ਕਰ ਦਿੱਤੀ ਜਾਂਦੀ ਹੈ, ਜੇਕਰ ਫੁਟੇਜ ਡਿਲੀਟ ਮਿਲੀ ਤਾਂ 1 ਕਰੋੜ ਦੀ ਚੋਰੀ ਦਾ ਇਹ ਕੇਸ ਅਨਟ੍ਰੇਸ ਦੇ ਰਾਹ ’ਤੇ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।