ਡੇਰਾ ਬਿਆਸ ਭੰਡਾਰੇ ਲਈ ਸਹਾਰਨਪੁਰ ਤੋਂ ਸਪੈਸ਼ਲ ਟਰੇਨ ਚਲਾਉਣ ਦੀ ਮਿਲੀ ਮਨਜ਼ੂਰੀ

09/09/2019 5:14:23 PM

ਜਲੰਧਰ (ਗੁਲਸ਼ਨ)— ਰੇਲਵੇ ਵਿਭਾਗ ਨੇ ਡੇਰਾ ਬਿਆਸ 'ਚ ਇਸ ਹਫਤੇ ਹੋਣ ਵਾਲੇ ਭੰਡਾਰੇ 'ਚ ਸ਼ਾਮਲ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਸਹਾਰਨਪੁਰ-ਬਿਆਸ-ਸਹਾਰਨਪੁਰ ਦਰਮਿਆਨ ਸਪੈਸ਼ਲ ਟਰੇਨ 04917/04918 ਚਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਦਾ ਸ਼ਡਿਊਲ ਇਸ ਪ੍ਰਕਾਰ ਹੈ-ਟਰੇਨ ਸੰਖਿਆ ਨੰਬਰ 04917 ਸਹਾਰਨਪੁਰ-ਬਿਆਸ-ਸਹਾਰਨਪੁਰ ਸਪੈਸ਼ਲ 13 ਸਤੰਬਰ ਨੂੰ ਰਾਤ 8.50 ਵਜੇ ਸਹਾਰਨਪੁਰ ਤੋਂ ਚੱਲੇਗੀ ਅਤੇ ਅਗਲੇ ਦਿਨ ਤੜਕੇ 3 ਵਜੇ ਬਿਆਸ ਪਹੁੰਚੇਗੀ।
ਵਾਪਸੀ ਵੇਲੇ ਸੰਖਿਆ 04918 ਬਿਆਸ-ਸਹਾਰਨਪੁਰ-ਬਿਆਸ ਗੈਰ-ਰਿਜ਼ਰਵ ਸਪੈਸ਼ਲ 15 ਸਤੰਬਰ ਨੂੰ ਸ਼ਾਮ 4.30 ਵਜੇ ਬਿਆਸ ਤੋਂ ਚੱਲੇਗੀ, ਜੋ ਕਿ ਉਸੇ ਦਿਨ ਰਾਤ 11 ਵਜੇ ਸਹਾਰਨਪੁਰ ਪਹੁੰਚੇਗੀ। 18 ਜਨਰਲ ਸੈਕਿੰਡ ਕਲਾਸ ਅਤੇ 2 ਸੈਕਿੰਡ ਕਲਾਸ ਸਹਿ-ਸਾਮਾਨ ਅਤੇ ਬ੍ਰੇਕਵੈਨ ਕੋਚਾਂ ਵਾਲੀ ਇਹ ਸਪੈਸ਼ਲ ਟਰੇਨ ਰਸਤੇ 'ਚ ਜਗਾਧਰੀ, ਜਗਾਧਰੀ ਕਾਰਖਾਨਾ ਅਤੇ ਅੰਬਾਲਾ ਛਾਉਣੀ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਤੋਂ ਰੁਕੇਗੀ।


shivani attri

Content Editor

Related News